ਤੁਸੀਂ ਆਪਣੀਆਂ ਪਿਛਲੀਆਂ ਨੇਕੀਆਂ ਨਾਲ ਇਸਲਾਮ ਵਿੱਚ ਦਾਖਲ ਹੋਏ ਹੋ।

ਤੁਸੀਂ ਆਪਣੀਆਂ ਪਿਛਲੀਆਂ ਨੇਕੀਆਂ ਨਾਲ ਇਸਲਾਮ ਵਿੱਚ ਦਾਖਲ ਹੋਏ ਹੋ।

ਹਕੀਮ ਬਿਨ ਹਿਜ਼ਾਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਕਿਹਾ: ਹੇ ਅੱਲਾਹ ਦੇ ਰਸੂਲ! ਜਹਾਲਤ ਦੇ ਜ਼ਮਾਨੇ ਵਿੱਚ ਮੈਂ ਇਬਾਦਤ ਦੀ ਨੀਅਤ ਨਾਲ ਜੋ ਸਦਕਾ ਦਿੰਦਾ ਸੀ ਜਾਂ ਗੁਲਾਮ ਨੂੰ ਆਜ਼ਾਦ ਕਰਦਾ ਸੀ ਜਾਂ ਰਿਸ਼ਤੇਦਾਰਾਂ ਨਾਲ ਚੰਗਾ ਵਿਹਾਰ ਕਰਦਾ ਸੀ; ਕੀ ਮੈਨੂੰ ਉਨ੍ਹਾਂ ਦਾ ਕੋਈ ਸਵਾਬ ਮਿਲੇਗਾ? ਤਾਂ ਨਬੀ ﷺ ਨੇ ਫਰਮਾਇਆ: "ਤੁਸੀਂ ਆਪਣੀਆਂ ਪਿਛਲੀਆਂ ਨੇਕੀਆਂ ਨਾਲ ਇਸਲਾਮ ਵਿੱਚ ਦਾਖਲ ਹੋਏ ਹੋ।

[صحيح] [متفق عليه]

الشرح

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕਾਫ਼ਿਰ ਜਦੋਂ ਇਸਲਾਮ ਕਬੂਲ ਕਰਦਾ ਹੈ, ਤਾਂ ਇਸਲਾਮ ਕਬੂਲ ਕਰਨ ਤੋਂ ਪਹਿਲਾ ਜਹਾਲਤ ਦੇ ਸਮੇਂ ਵਿੱਚ ਜੋ ਵੀ ਉਸਨੇ ਚੰਗੇ ਕੰਮ ਕੀਤੇ ਸਨ ਜਿਵੇਂ ਕਿ ਸਦਕਾ (ਪੁੰਨ-ਦਾਨ) ਕਰਨਾ, ਗੁਲਾਮ ਨੂੰ ਆਜ਼ਾਦ ਕਰਨਾ ਅਤੇ ਰਿਸ਼ਤੇਦਾਰਾਂ ਨਾਲ ਚੰਗਾ ਸਲੂਕ ਕਰਨਾ ਆਦਿ ਦਾ ਸਵਾਬ (ਇਨਾਮ) ਵੀ ਉਸਨੂੰ ਦਿੱਤਾ ਜਾਵੇਗਾ।

فوائد الحديث

ਦੁਨੀਆ ਵਿੱਚ ਕਾਫ਼ਿਰ ਜੋ ਨੇਕੀਆਂ (ਚੰਗੇ ਕੰਮ) ਕਰਦਾ ਹੈ, ਉਸ ਦਾ ਆਖਰਤ ਵਿੱਚ ਕੋਈ ਇਨਾਮ ਨਹੀਂ ਮਿਲੇਗਾ, ਜੇਕਰ ਉਹ ਕੁਫ਼ਰ ਦੀ ਹਾਲਤ ਵਿੱਚ ਮਰ ਜਾਂਦਾ ਹੈ।

التصنيفات

Islam