إعدادات العرض
ਈਮਾਨ ਤੁਹਾਡੇ ਦਿਲਾਂ ਵਿੱਚ ਉਸੇ ਤਰ੍ਹਾਂ ਸੜ ਜਾਂਦਾ ਹੈ ਜਿਸ ਤਰ੍ਹਾਂ ਕਪੜਾ ਪੁਰਾਣਾ ਹੋ ਜਾਂਦਾ ਹੈ। ਇਸ ਲਈ ਅੱਲਾਹ ਤੋਂ ਦੁਆ ਕਰਿਆ ਕਰੋ ਕਿ ਉਹ…
ਈਮਾਨ ਤੁਹਾਡੇ ਦਿਲਾਂ ਵਿੱਚ ਉਸੇ ਤਰ੍ਹਾਂ ਸੜ ਜਾਂਦਾ ਹੈ ਜਿਸ ਤਰ੍ਹਾਂ ਕਪੜਾ ਪੁਰਾਣਾ ਹੋ ਜਾਂਦਾ ਹੈ। ਇਸ ਲਈ ਅੱਲਾਹ ਤੋਂ ਦੁਆ ਕਰਿਆ ਕਰੋ ਕਿ ਉਹ ਤੁਹਾਡੇ ਦਿਲਾਂ ਵਿੱਚ ਈਮਾਨ ਨੂੰ ਨਵਾਂ (ਤਾਜ਼ਾ) ਕਰਦਾ ਰਹੇ।
ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਈਮਾਨ ਤੁਹਾਡੇ ਦਿਲਾਂ ਵਿੱਚ ਉਸੇ ਤਰ੍ਹਾਂ ਸੜ ਜਾਂਦਾ ਹੈ ਜਿਸ ਤਰ੍ਹਾਂ ਕਪੜਾ ਪੁਰਾਣਾ ਹੋ ਜਾਂਦਾ ਹੈ। ਇਸ ਲਈ ਅੱਲਾਹ ਤੋਂ ਦੁਆ ਕਰਿਆ ਕਰੋ ਕਿ ਉਹ ਤੁਹਾਡੇ ਦਿਲਾਂ ਵਿੱਚ ਈਮਾਨ ਨੂੰ ਨਵਾਂ (ਤਾਜ਼ਾ) ਕਰਦਾ ਰਹੇ।"
[صحيح] [رواه الحاكم والطبراني]
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių or Română Kinyarwanda Српски тоҷикӣ O‘zbek नेपाली Moore Kurdî Wolof Soomaali Français Azərbaycan Tagalog Українська Bambara தமிழ் Deutsch ქართული Português Македонски Magyar فارسی Русский 中文 ភាសាខ្មែរ አማርኛ Malagasy Oromoo ไทย मराठी Türkçe Lingala Italiano Dansk Kirundi Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮੁਸਲਮਾਨ ਦੇ ਦਿਲ ਵਿੱਚ ਈਮਾਨ ਉਸੇ ਤਰ੍ਹਾਂ ਪੁਰਾਣਾ ਅਤੇ ਕਮਜ਼ੋਰ ਹੋ ਜਾਂਦਾ ਹੈ, ਜਿਸ ਤਰ੍ਹਾਂ ਨਵਾਂ ਕਪੜਾ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਘਸ ਜਾਂਦਾ ਹੈ। ਇਨਸਾਨ ਦਾ ਈਮਾਨ ਇਬਾਦਤਾਂ ਵਿੱਚ ਸੁਸਤੀ, ਗੁਨਾਹਾਂ ਵਿੱਚ ਰੁੱਝਣ ਅਤੇ ਖਾਹਿਸ਼ਾਂ (ਇੱਛਾਵਾਂ) ਦੇ ਪਿੱਛੇ ਲੱਗਣ ਦੇ ਕਾਰਨ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਨਬੀ ﷺ ਨੇ ਨਿਰਦੇਸ਼ ਦਿੱਤਾ ਹੈ ਕਿ ਅਸੀਂ ਅੱਲਾਹ ਤਆਲਾ ਤੋਂ ਦੁਆ ਕਰੀਏ ਕਿ ਉਹ ਸਾਨੂੰ ਫਰਜ਼ (ਵਾਜਿਬ) ਕੰਮਾਂ ਦੀ ਪਾਬੰਦੀ, ਜ਼ਿਆਦਾ ਤੋਂ ਜ਼ਿਆਦਾ ਜ਼ਿਕਰ ਤੇ ਇਸਤਗਫ਼ਾਰ ਕਰਨ (ਭਾਵ ਅੱਲਾਹ ਦਾ ਸਿਮਰਨ ਤੇ ਉਸ ਤੋਂ ਮਾਫ਼ੀ ਮੰਗਣ) ਦਾ ਬਲ ਬਖਸ਼ੇ ਤਾਂ ਜੋ ਸਾਡਾ ਈਮਾਨ ਨਵਾਂ ਹੋ ਜਾਵੇ।فوائد الحديث
ਇਸ ਹਦੀਸ ਵਿੱਚ ਅੱਲਾਹ ਤੋਂ ਦੀਨ 'ਤੇ ਡਟੇ ਰਹਿਣ ਅਤੇ ਦਿਲ ਵਿੱਚ ਈਮਾਨ ਨੂੰ ਨਵਾਂ (ਤਾਜ਼ਾ) ਰੱਖਣ ਦੀ ਦੁਆ ਮੰਗਣ ਦੀ ਨਸੀਹਤ ਕੀਤੀ ਗਈ ਹੈ।
ਈਮਾਨ ਕੁੱਝ ਗੱਲਾਂ ਨੂੰ ਜ਼ਬਾਨ ਨਾਲ ਕਹਿਣ, ਉਨ੍ਹਾਂ 'ਤੇ ਅਮਲ ਕਰਨ ਅਤੇ ਦਿਲ ਵਿੱਚ ਉਨ੍ਹਾਂ 'ਤੇ ਵਿਸ਼ਵਾਸ ਕਰਨ ਦਾ ਨਾਂ ਹੈ; ਜੋ ਅੱਲਾਹ ਦੀ ਅਗਿਆਕਰੀ ਨਾਲ ਵੱਧਦਾ ਹੈ ਅਤੇ ਗੁਨਾਹਾਂ ਨਾਲ ਘਟਦਾ ਹੈ।
التصنيفات
Increase and Decrease of Faith