إعدادات العرض
ਜਦੋਂ ਤੁਸੀਂ ਅਜਿਹੇ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮੁਤਸ਼ਾਬੀ (ਅਸਪੱਸ਼ਟ, ਗੁੰਝਲਦਾਰ) ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਲਿਓ ਕਿ ਇਹ…
ਜਦੋਂ ਤੁਸੀਂ ਅਜਿਹੇ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮੁਤਸ਼ਾਬੀ (ਅਸਪੱਸ਼ਟ, ਗੁੰਝਲਦਾਰ) ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਲਿਓ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਬਾਰੇ ਅੱਲਾਹ ਨੇ ਜ਼ਿਕਰ ਕੀਤਾ ਹੈ। ਸੋ ਤੁਸੀਂ ਉਨ੍ਹਾਂ ਤੋਂ ਦੂਰ ਰਹੋ
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅੱਲਾਹ ਦੇ ਰਸੂਲ ﷺ ਨੇ ਇਹ ਆਇਤ ਪੜ੍ਹੀ: "(ਹੇ ਮੁਹੰਮਦ!) ਉਹੀ ਹੈ ਜਿਸ ਨੇ ਤੁਹਾਡੇ ’ਤੇ ਕਿਤਾਬ (ਕੁਰਆਨ) ਨਾਜ਼ਿਲ ਕੀਤੀ ਜਿਸ ਵਿੱਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪੱਸ਼ਟ) ਹਨ, ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਸ਼ਾਬਿਹਾਤ (ਅਸਪੱਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿੱਚ ਵਿੰਗ ਹੈ ਉਹ ਉਹਨਾਂ ਮੁਤਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੈ ਜਦ ਕਿ ਅੱਲਾਹ ਤੋਂ ਬਿਨਾਂ ਕੋਈ ਵੀ ਇਹਨਾਂ (ਅਸਪੱਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿੱਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪੱਸ਼ਟ ਆਇਤਾਂ) ’ਤੇ ਈਮਾਨ ਹੈ। ਇਹ ਸਭ ਸਾਡੇ ਰੱਬ ਵੱਲੋਂ ਹੀ ਹੈ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।” [ਸੂਰਤ ਆਲੇ-ਇਮਰਾਨ: 7] ਉਹ ਕਹਿੰਦੀ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਸੀਂ ਅਜਿਹੇ ਲੋਕਾਂ ਨੂੰ ਵੇਖੋ ਜੋ ਕੁਰਆਨ ਦੀ ਮੁਤਸ਼ਾਬੀ (ਅਸਪੱਸ਼ਟ, ਗੁੰਝਲਦਾਰ) ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਲਿਓ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਬਾਰੇ ਅੱਲਾਹ ਨੇ ਜ਼ਿਕਰ ਕੀਤਾ ਹੈ। ਸੋ ਤੁਸੀਂ ਉਨ੍ਹਾਂ ਤੋਂ ਦੂਰ ਰਹੋ।”
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių Română Kinyarwanda Српски тоҷикӣ O‘zbek नेपाली Kurdî Wolof Moore Français Українська Tagalog Azərbaycan தமிழ் Bambara Deutsch ქართული Português Македонски Magyar Русский 中文 فارسی ភាសាខ្មែរ አማርኛ Malagasy Oromoo ไทย मराठी Türkçe Lingala Italiano Dansk Kurmancî Kirundi 日本語 Bahasa Melayuالشرح
ਅੱਲਾਹ ਦੇ ਰਸੂਲ ﷺ ਨੇ ਇਹ ਆਇਤ ਪੜ੍ਹੀ: "ਉਹੀ ਹੈ ਜਿਸ ਨੇ ਤੁਹਾਡੇ ’ਤੇ ਕਿਤਾਬ (ਕੁਰਆਨ) ਨਾਜ਼ਿਲ ਕੀਤੀ ਜਿਸ ਵਿੱਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪੱਸ਼ਟ) ਹਨ, ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਸ਼ਾਬਿਹਾਤ (ਅਸਪੱਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿੱਚ ਵਿੰਗ ਹੈ ਉਹ ਉਹਨਾਂ ਮੁਤਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੈ ਜਦ ਕਿ ਅੱਲਾਹ ਤੋਂ ਬਿਨਾਂ ਕੋਈ ਵੀ ਇਹਨਾਂ (ਅਸਪੱਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿੱਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪੱਸ਼ਟ ਆਇਤਾਂ) ’ਤੇ ਈਮਾਨ ਹੈ। ਇਹ ਸਭ ਸਾਡੇ ਰੱਬ ਵੱਲੋਂ ਹੀ ਹੈ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।" ਇਸ ਆਇਤ ਵਿੱਚ ਅੱਲਾਹ ਤਆਲਾ ਨੇ ਦੱਸਿਆ ਹੈ ਕਿ ਉਸੇ ਨੇ ਆਪਣੇ ਨਬੀ 'ਤੇ ਕੁਰਆਨ ਉਤਾਰਿਆ ਹੈ ਜਿਸਦੀ ਕੁੱਝ ਆਇਤਾਂ ਦਾ ਅਰਥ ਬਿਲਕੁਲ ਸਪਸ਼ਟ ਹੈ ਅਤੇ ਇਹੋ ਆਇਤਾਂ ਕੁਰਆਨ ਦੀ ਬੁਨਿਆਦ (ਮੂਲ) ਹਨ ਅਤੇ ਮਤਭੇਦ ਦੇ ਸਮੇਂ ਇਨ੍ਹਾਂ ਆਇਤਾਂ ਵੱਲ ਹੀ ਪਰਤਿਆ ਜਾਂਦਾ ਹੈ। ਜਦੋਂ ਕਿ ਉਸ ਦੀਆਂ ਕੁੱਝ ਆਇਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਇੱਕ ਤੋਂ ਵੱਧ ਅਰਥ ਨਿੱਕਲਦੇ ਹਨ; ਕੁੱਝ ਲੋਕਾਂ ਲਈ ਉਨ੍ਹਾਂ ਦੇ ਅਸਲ ਅਰਥਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ ਜਾਂ ਉਹ ਇਹ ਗੁਮਾਨ ਕਰ ਲੈਂਦੇ ਹਨ ਕਿ ਇਨ੍ਹਾਂ ਵਿੱਚ ਟਕਰਾਅ (ਵਿਰੋਧਾਭਾਸ) ਹੈ। ਫੇਰ ਅੱਲਾਹ ਨੇ ਦੱਸਿਆ ਕਿ ਇਨ੍ਹਾਂ ਆਇਤਾਂ ਪ੍ਰਤੀ ਲੋਕਾਂ ਦਾ ਕਿਹੋ ਜਿਹਾ ਰਵੱਈਆ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਦਿਲ ਹੱਕ-ਸੱਚ ਤੋਂ ਹਟੇ ਹੋਏ ਹੁੰਦੇ ਹਨ, ਉਹ ਸਪਸ਼ਟ ਅਰਥਾਂ ਵਾਲੀਆਂ ਆਇਤਾਂ ਨੂੰ ਛੱਡ ਕੇ ਇੱਕ ਤੋਂ ਵੱਧ ਅਰਥਾਂ ਵਾਲੀਆਂ ਆਇਤਾਂ ਨੂੰ ਫੜ ਲੈਂਦੇ ਹਨ। ਇਨ੍ਹਾਂ ਰਾਹੀਂ ਉਹ ਲੋਕਾਂ ਵਿੱਚ ਸ਼ੱਕ ਪੈਦਾ ਕਰਨ ਅਤੇ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇਨ੍ਹਾਂ ਆਇਤਾਂ ਦੇ ਅਰਥ ਆਪਣੇ ਮਨ ਮੁਤਾਬਕ ਕੱਢਦੇ ਹਨ। ਇਸਦੇ ਉਲਟ ਡੂੰਗਾ ਗਿਆਨ ਰੱਖਣ ਵਾਲੇ ਲੋਕ ਜਾਣਦੇ ਹਨ ਕਿ ਇਨ੍ਹਾਂ ਆਇਤਾਂ ਵਿੱਚ ਇੱਕ ਤੋਂ ਵੱਧ ਅਰਥ ਹੋਣ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਉਹ ਇਨ੍ਹਾਂ ਦੀ ਵਿਆਖਿਆ ਸਪਸ਼ਟ ਅਰਥਾਂ ਵਾਲੀ ਆਇਤਾਂ ਨਾਲ ਜੋੜ ਕੇ ਕਰਦੇ ਹਨ ਅਤੇ ਇਸ ਗੱਲ ਉੱਤੇ ਈਮਾਨ ਰੱਖਦੇ ਹਨ ਕਿ ਇਹ ਸਾਰੀਆਂ ਆਇਤਾਂ ਸਰਵਉੱਚ ਅੱਲਾਹ ਤਆਲਾ ਵੱਲੋਂ ਹੀ ਉਤਾਰੀਆਂ ਗਈਆਂ ਹਨ; ਇਸ ਲਈ ਇਨ੍ਹਾਂ ਵਿੱਚ ਕੋਈ ਟਕਰਾਅ ਜਾਂ ਵਿਰੋਧਾਭਾਸ ਨਹੀਂ ਹੋ ਸਕਦਾ। ਲੇਕਿਨ ਇਸ ਤੋਂ ਸਿੱਖਿਆ ਅਤੇ ਨਸੀਹਤ ਉਹੀ ਲੋਕ ਹਾਸਲ ਕਰਦੇ ਹਨ ਜੋ ਸਮਝਦਾਰ ਹੁੰਦੇ ਹਨ। ਫੇਰ ਨਬੀ ﷺ ਨੇ ਆਇਸ਼ਾ (ਰਜ਼ੀਅੱਲਾਹੁ ਅਨਹਾ) ਨੂੰ ਫਰਮਾਇਆ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਲੋਕ ਦਿਖਣ ਜੋ ਮੁਤਸ਼ਾਬੇ ਆਇਤਾਂ ਦੇ ਪਿੱਛੇ ਲੱਗਦੇ ਹਨ, ਤਾਂ ਸਮਝ ਜਾਣ ਕਿ ਇਹੋ ਉਹ ਲੋਕ ਹਨ ਜਿਨ੍ਹਾਂ ਬਾਰੇ ਅੱਲਾਹ ਨੇ ਫਰਮਾਇਆ: "...ਜਿਹੜੇ ਲੋਕਾਂ ਦੇ ਮਨਾਂ ਵਿੱਚ ਵਿੰਗ ਹੈ..." — ਸੋ ਉਹ ਉਨ੍ਹਾਂ ਤੋਂ ਬਚਣ ਅਤੇ ਉਨ੍ਹਾਂ ਦੀ ਗੱਲ ਨਾ ਸੁਣਨ।فوائد الحديث
ਕੁਰਆਨ ਦੀਆਂ 'ਮੁਹਕਮ' ਆਇਤਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੀ ਦਲੀਲ ਸਾਫ਼ ਹੋਵੇ ਅਤੇ ਅਰਥ ਸਪਸ਼ਟ ਹੋਣ। ਜਦੋਂ ਕਿ 'ਮੁਤਸ਼ਾਬਿਹ' ਆਇਤਾਂ ਉਹ ਹੁੰਦੀਆਂ ਹਨ ਜਿਨ੍ਹਾਂ ਦੇ ਅਰਥ ਇੱਕ ਤੋਂ ਵੱਧ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਸਮਝਣ ਲਈ ਸੋਚ-ਵਿਚਾਰ ਅਤੇ ਗੌਰ ਕਰਨ ਦੀ ਜ਼ਰੂਰਤ ਹੁੰਦੀ ਹੈ।
ਇਸ ਹਦੀਸ ਵਿੱਚ ਗੁਮਰਾਹ, ਬਿੱਦਤੀਆਂ, ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਤੇ ਉਨ੍ਹਾਂ ਦੇ ਦਿਲਾਂ ਵਿੱਚ ਉਲਝਣ ਪੈਦਾ ਕਰਨ ਲਈ ਸ਼ੱਕੀ ਗੱਲਾਂ ਕਰਨ ਵਾਲੇ ਲੋਕਾਂ ਤੋਂ ਬਚਣ ਲਈ ਸਾਵਧਾਨ ਕੀਤਾ ਗਿਆ ਹੈ।
ਆਇਤ ਦੇ ਆਖ਼ਰੀ ਹਿੱਸੇ ਵਿੱਚ ਅੱਲਾਹ ਤਆਲਾ ਦੇ ਇਸ ਫਰਮਾਨ "ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।" ਨੇ ਅਸਲ ਵਿੱਚ ਗੁਮਰਾਹ ਲੋਕਾਂ ਦੀ ਨਿੰਦਾ ਕੀਤੀ ਗਈ ਹੈ ਅਤੇ ਪੱਕੇ ਇਲਮ (ਗਿਆਨ) ਵਾਲੇ ਲੋਕਾਂ ਦੀ ਤਾਰੀਫ਼ ਕੀਤੀ ਗਈ ਹੈ। ਇਸਦਾ ਮਤਲਬ ਇਹ ਹੈ ਕਿ ਜਿਸਨੇ ਨਸੀਹਤ ਹਾਸਲ ਨਹੀਂ ਕੀਤੀ ਅਤੇ ਆਪਣੀ ਮਨ-ਮਰਜ਼ੀ ਕਰਦਾ ਰਿਹਾ, ਉਹ ਅਕਲਮੰਦ ਲੋਕਾਂ ਵਿੱਚੋਂ ਨਹੀਂ ਹੈ।
ਮੁਤਸ਼ਾਬਿਹਾ (ਗੁੰਝਲਦਾਰ) ਆਇਤਾਂ ਦੇ ਪਿੱਛੇ ਪੈਣਾ ਦਿਲ ਦੀ ਗੁਮਰਾਹੀ ਦਾ ਕਾਰਨ ਬਣਦਾ ਹੈ।
ਮੁਤਸ਼ਾਬਿਹਾ ਆਇਤਾਂ, ਜਿਨ੍ਹਾਂ ਦੇ ਅਰਥ ਸਮਝ ਨਹੀਂ ਆਉਂਦੇ, ਨੂੰ ਮੁਹਕਮ (ਸਪਸ਼ਟ) ਆਇਤਾਂ ਨਾਲ ਜੋੜਨਾ ਲਾਜ਼ਮੀ ਹੈ।
ਅੱਲਾਹ ਤਆਲਾ ਨੇ ਕੁਰਆਨ ਦੀਆਂ ਕੁੱਝ ਆਇਤਾਂ ਨੂੰ ਮੁਹਕਮ (ਸਪਸ਼ਟ) ਅਤੇ ਕੁੱਝ ਨੂੰ ਮੁਤਸ਼ਾਬਿਹ (ਗੁੰਝਲਦਾਰ) ਬਣਾਇਆ ਹੈ, ਤਾਂ ਕਿ ਲੋਕਾਂ ਦੀ ਆਜ਼ਮਾਇਸ਼ (ਪਰਖ) ਹੋ ਸਕੇ ਅਤੇ ਈਮਾਨ ਵਾਲਿਆਂ ਤੇ ਗੁਮਰਾਹ ਬੰਦਿਆਂ ਵਿੱਚ ਫਰਕ ਹੋ ਸਕੇ।
ਕੁਰਆਨ ਵਿੱਚ ਮੁਤਸ਼ਾਬਿਹ ਆਇਤਾਂ ਹੋਣ ਦਾ ਇਹ ਕਾਰਨ ਹੈ ਕਿ ਆਮ ਲੋਕਾਂ ਦੇ ਮੁਕਾਬਲੇ ਇਲਮ ਵਾਲਿਆਂ ਦੀ ਵਡਿਆਈ (ਉੱਤਮਤਾ) ਬਾਰੇ ਪਤਾ ਚੱਲੇ ਅਤੇ ਲੋਕਾਂ ਨੂੰ ਆਪਣੀ ਸੂਝ-ਬੂਝ ਦੀ ਕਮੀ ਦਾ ਪਤਾ ਚੱਲੇ; ਤਾਂ ਜੋ ਮਨੁੱਖ ਆਪਣੇ ਪੈਦਾ ਕਰਨ ਵਾਲੇ ਅੱਲਾਹ ਅੱਗੇ ਝੁਕ ਜਾਣ ਅਤੇ ਆਪਣੇ ਨਿਮਾਣੇ ਹੋਣ ਨੂੰ ਸਵੀਕਾਰ ਕਰਨ।
ਇਲਮ ਵਿੱਚ ਮਜ਼ਬੂਤੀ ਦੀ ਫ਼ਜ਼ੀਲਤ (ਮਹੱਤਤਾ) ਅਤੇ ਇਸ 'ਤੇ ਡਟੇ ਰਹਿਣ ਦੀ ਜ਼ਰੂਰਤ।
{وما يعلم تأويله إلا الله والراسخون في العلم } ਆਇਤ ਵਿੱਚ "الله" ਉੱਤੇ ਰੁਕਣ ਬਾਰੇ ਤਫਸੀਰ (ਕੁਰਆਨ ਦੀ ਵਿਆਖਿਆ) ਕਰਨ ਵਾਲਿਆਂ ਦੀ ਦੋ ਰਾਏ ਹਨ: ਜੋ "الله" ਉੱਤੇ ਰੁਕਣ ਦੀ ਚੋਣ ਕਰਦੇ ਹਨ, ਉਨ੍ਹਾਂ ਦੀ ਨਜ਼ਰ ਵਿੱਚ "تأويل" (ਤਾਵੀਲ) ਤੋਂ ਮੁਰਾਦ ਕਿਸੇ ਚੀਜ਼ ਦੀ ਅਸਲ ਹਕੀਕਤ ਤੇ ਅਸਲੀਅਤ ਦੇ ਨਾਲ ਨਾਲ ਅਜਿਹੀਆਂ ਗੱਲਾਂ ਬਾਰੇ ਜਾਣਨਾ ਹੈ, ਜਿਨ੍ਹਾਂ ਬਾਰੇ ਜਾਣਨਾ ਆਮ ਇਨਸਾਨ ਲਈ ਨਾਮੁਮਕਿਨ ਹੈ; ਜਿਵੇਂ ਰੂਹ (ਆਤਮਾ) ਅਤੇ ਕਿਆਮਤ ਆਦਿ ਚੀਜ਼ਾਂ, ਜਿਨ੍ਹਾਂ ਦਾ ਇਲਮ ਸਿਰਫ਼ ਅੱਲਾਹ ਕੋਲ ਹੈ। ਇਲਮ ਵਿੱਚ ਡੁੰਗਾਈ ਰੱਖਣ ਵਾਲੇ ਲੋਕ ਇਨ੍ਹਾਂ 'ਤੇ ਈਮਾਨ ਰੱਖਦੇ ਹਨ ਅਤੇ ਇਨ੍ਹਾਂ ਦੀ ਹਕੀਕਤ ਨੂੰ ਅੱਲਾਹ ਦੇ ਹਵਾਲੇ ਕਰ ਦਿੰਦੇ ਹਨ ਅਤੇ ਪੂਰੀ ਤਰ੍ਹਾਂ ਅੰਦਰੋਂ ਤੇ ਬਾਹਰੋਂ ਅੱਲਾਹ ਦੇ ਅੱਗੇ ਝੁਕ ਜਾਂਦੇ ਹਨ। ਦੂਜੇ ਪਾਸੇ ਜੋ "الله" ਸ਼ਬਦ ਉੱਤੇ ਰੁਕਦੇ ਨਹੀਂ ਹਨ ਤੇ ਉਸਨੂੰ ਅੱਗੇ ਜੋੜ ਕੇ ਪੜ੍ਹਦੇ ਹਨ, ਉਨ੍ਹਾਂ ਦੀ ਨਜ਼ਰ ਵਿੱਚ "تأويل" (ਤਾਵੀਲ) ਤੋਂ ਮੁਰਾਦ ਤਫਸੀਰ, ਖੁਲਾਸਾ ਅਤੇ ਵਿਆਖਿਆ ਹੈ। ਉਨ੍ਹਾਂ ਮੁਤਾਬਿਕ ਇਸ ਆਇਤ ਦਾ ਮਤਲਬ ਇਹ ਹੈ ਕਿ ਅੱਲਾਹ ਦੇ ਨਾਲ ਨਾਲ ਇਲਮ ਵਿੱਚ ਡੁੰਗਾਈ ਰੱਖਣ ਵਾਲੇ ਲੋਕ ਵੀ ਇਸ ਨੂੰ ਜਾਣਦੇ ਹਨ ਜੋ ਮੁਹਕਮ ਆਇਤਾਂ ਨਾਲ ਇਨ੍ਹਾਂ ਨੂੰ ਜੋੜ ਕੇ ਵਿਆਖਿਆ ਕਰਦੇ ਹਨ ਅਤੇ ਇਨ੍ਹਾਂ 'ਤੇ ਇਮਾਨ ਰੱਖਦੇ ਹਨ।
