ਮੇਰੀ ਉੱਮਤ ਦੇ ਅਖੀਰ ਵਿੱਚ ਅਜਿਹੇ ਲੋਕ ਪੈਦਾ ਹੋ ਜਾਣਗੇ, ਜੋ ਅਜਿਹੀਆਂ ਗੱਲਾਂ ਦੱਸਣਗੇ, ਜੋ ਨਾ ਤੁਸੀਂ ਸੁਣੀ ਹੋਵੇਗੀ ਅਤੇ ਨਾ ਤੁਹਾਡੇ…

ਮੇਰੀ ਉੱਮਤ ਦੇ ਅਖੀਰ ਵਿੱਚ ਅਜਿਹੇ ਲੋਕ ਪੈਦਾ ਹੋ ਜਾਣਗੇ, ਜੋ ਅਜਿਹੀਆਂ ਗੱਲਾਂ ਦੱਸਣਗੇ, ਜੋ ਨਾ ਤੁਸੀਂ ਸੁਣੀ ਹੋਵੇਗੀ ਅਤੇ ਨਾ ਤੁਹਾਡੇ ਪਿਓ-ਦਾਦਿਆਂ ਨੇ ਸੁਣੀ ਹੋਵੇਗੀ। ਸੋ, ਤੁਸੀਂ ਉਨ੍ਹਾਂ ਤੋਂ ਬਚ ਕੇ ਰਹਿਣਾ।

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਅਖੀਰ ਵਿੱਚ ਅਜਿਹੇ ਲੋਕ ਪੈਦਾ ਹੋ ਜਾਣਗੇ, ਜੋ ਅਜਿਹੀਆਂ ਗੱਲਾਂ ਦੱਸਣਗੇ, ਜੋ ਨਾ ਤੁਸੀਂ ਸੁਣੀ ਹੋਵੇਗੀ ਅਤੇ ਨਾ ਤੁਹਾਡੇ ਪਿਓ-ਦਾਦਿਆਂ ਨੇ ਸੁਣੀ ਹੋਵੇਗੀ। ਸੋ, ਤੁਸੀਂ ਉਨ੍ਹਾਂ ਤੋਂ ਬਚ ਕੇ ਰਹਿਣਾ।"

[صحيح] [رواه مسلم]

الشرح

ਅੱਲਾਹ ਦੇ ਨਬੀ ਨੇ ਦੱਸਿਆ ਹੈ ਕਿ ਆਪ ﷺ ਦੀ ਉੱਮਤ ਦੇ ਅਖੀਰ ਵਿੱਚ ਅਜਿਹੇ ਲੋਕ ਪੈਦਾ ਹੋ ਜਾਣਗੇ ਜੋ ਅੱਲਾਹ ਦੇ ਰਸੂਲ ﷺ ਦੇ ਹਵਾਲੇ ਤੋਂ ਘੜ੍ਹ ਕੇ ਝੂਠੀਆਂ ਗੱਲਾਂ ਦੱਸਣਗੇ ਅਤੇ ਅਜਿਹੀਆਂ ਗੱਲਾਂ ਕਹਿਣਗੇ, ਜੋ ਉਨ੍ਹਾਂ ਤੋਂ ਪਹਿਲਾਂ ਕਿਸੇ ਨੇ ਨਹੀਂ ਕਹੀਆਂ ਹੋਣਗੀਆਂ। ਉਹ ਸਰੇਆਮ ਝੂਠੀਆਂ ਗੱਲਾਂ (ਹਦੀਸਾਂ) ਕਹਿੰਦੇ ਫਿਰਨਗੇ। ਅੱਲਾਹ ਦੇ ਨਬੀ ﷺ ਨੇ ਹੁਕਮ ਦਿੱਤਾ ਹੈ ਕਿ ਅਸੀਂ ਇਨ੍ਹਾਂ ਲੋਕਾਂ ਤੋਂ ਦੂਰ ਰਹੀਏ, ਉਨ੍ਹਾਂ ਨਾਲ ਉੱਠਣ-ਬੈਠਣ ਤੋਂ ਬਚੀਏ ਅਤੇ ਉਨ੍ਹਾਂ ਦੀਆਂ ਗੱਲਾਂ ਨਾ ਸੁਣੀਏ, ਕਿ ਕਿਤੇ ਇੰਜ ਨਾ ਹੋਵੇ ਕਿ ਉਨ੍ਹਾਂ ਦੀਆਂ ਕਹੀਆਂ ਹੋਈਆਂ ਝੂਠੀਆਂ ਹਦੀਸਾਂ ਸਾਡੇ ਦਿਲਾਂ ਵਿੱਚ ਘਰ ਕਰ ਜਾਣ ਅਤੇ ਉਨ੍ਹਾਂ ਤੋਂ ਛੁਟਕਾਰਾ ਲੈਣਾ ਔਖਾ ਹੋ ਜਾਵੇ।

فوائد الحديث

ਇਸ ਹਦੀਸ ਵਿੱਚ ਮੁੰਹਮਦ ﷺ ਦੇ ਨਬੀ ਹੋਣ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਬਾਰੇ ਦੱਸਿਆ ਗਿਆ ਹੈ। ਕਿਉਂਕਿ ਅਸੀਂ ਵੇਖਦੇ ਹਾਂ ਕਿ ਆਪ ﷺ ਨੇ ਭਵਿੱਖ ਵਿੱਚ ਆਪਣੀ ਉੱਮਤ ਵਿੱਚ ਵਾਪਰਨ ਵਾਲੀ ਇੱਕ ਗੱਲ ਦੀ ਸੂਚਨਾ ਦਿੱਤੀ, ਜੋ ਕਿ ਬਿਲਕੁਲ ਉਸੇ ਤਰ੍ਹਾਂ ਵਾਪਰੀ, ਜਿਵੇਂ ਆਪ ﷺ ਨੇ ਦੱਸਿਆ ਸੀ।

ਅਜਿਹੇ ਲੋਕਾਂ ਤੋਂ ਦੂਰ ਰਹਿਣਾ ਅਤੇ ਉਨ੍ਹਾਂ ਦੀਆਂ ਝੂਠੀਆਂ ਗੱਲਾਂ ਨੂੰ ਸੁਣਨ ਤੋਂ ਬਚਣਾ ਚਾਹੀਦਾ ਹੈ, ਜੋ ਅੱਲਾਹ ਦੇ ਰਸੂਲ ﷺ ਦਾ ਹਵਾਲਾ ਦੇ ਕੇ ਅਤੇ ਦੀਨ-ਏ-ਇਸਲਾਮ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹੋਣ।

ਇਸ ਹਦੀਸ ਵਿੱਚ ਸਹੀ ਅਤੇ ਸਾਬਤ ਹੋਣ ਦੀ ਪੁਸ਼ਟੀ ਕੀਤੇ ਬਗੈਰ ਹਦੀਸਾਂ ਨੂੰ ਕਬੂਲ ਕਰਨ ਜਾਂ ਅੱਗੇ ਫੈਲਾਉਣ ਤੋਂ ਸਾਵਧਾਨ ਕੀਤਾ ਗਿਆ ਹੈ।

التصنيفات

Significance and Status of the Sunnah, Writing the Sunnah, The Barzakh Life (After death Period)