إعدادات العرض
ਲਿਖਿਆ ਕਰੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ (ਮੂੰਹ) ਵਿੱਚੋਂ ਸਿਵਾਏ ਹੱਕ ਦੇ ਹੋਰ ਕੁੱਝ ਨਹੀਂ ਨਿੱਕਲਦਾ।
ਲਿਖਿਆ ਕਰੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ (ਮੂੰਹ) ਵਿੱਚੋਂ ਸਿਵਾਏ ਹੱਕ ਦੇ ਹੋਰ ਕੁੱਝ ਨਹੀਂ ਨਿੱਕਲਦਾ।
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਹਰ ਉਹ ਗੱਲ ਲਿਖ ਲੈਂਦਾ ਸੀ, ਜੋ ਮੈਂ ਅੱਲਾਹ ਦੇ ਰਸੂਲ ﷺ ਕੋਲੋਂ ਸੁਣਦਾ ਸੀ, ਤਾਂ ਜੋ ਉਹ ਸੁਰੱਖਿਅਤ ਰਹਿ ਸਕੇ। ਇਸ 'ਤੇ ਕੁਰੈਸ਼ ਦੇ ਕੁੱਝ ਲੋਕਾਂ ਨੇ ਮੈਨੂੰ ਇਸ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਕੀ ਤੂੰ ਅੱਲਾਹ ਦੇ ਰਸੂਲ ﷺ ਕੋਲੋਂ ਸੁਣੀ ਹਰ ਗੱਲ ਲਿਖ ਲੈਂਦਾ ਹੈਂ, ਹਾਲਾਂਕਿ ਅੱਲਾਹ ਦੇ ਰਸੂਲ ﷺ ਵੀ ਇੱਕ ਇਨਸਾਨ ਹਨ, ਜੋ ਗੁੱਸੇ ਵਿੱਚ ਤੇ ਖੁਸ਼ੀ ਵਿੱਚ ਦੋਵਾਂ ਹਾਲਤਾਂ ਵਿੱਚ ਗੱਲ ਕਰਦੇ ਹਨ? ਇਸ ਲਈ ਮੈਂ ਲਿਖਣਾ ਬੰਦ ਕਰ ਦਿੱਤਾ ਅਤੇ ਇਹ ਗੱਲ ਅੱਲਾਹ ਦੇ ﷺ ਨੂੰ ਦੱਸੀ, ਤਾਂ ਆਪ ﷺ ਨੇ ਆਪਣੀ ਉਂਗਲੀ ਨਾਲ ਆਪਣੇ ਮੂੰਹ ਵੱਲ ਇਸ਼ਾਰਾ ਕਰਦਿਆਂ ਫਰਮਾਇਆ: "ਲਿਖਿਆ ਕਰੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ (ਮੂੰਹ) ਵਿੱਚੋਂ ਸਿਵਾਏ ਹੱਕ ਦੇ ਹੋਰ ਕੁੱਝ ਨਹੀਂ ਨਿੱਕਲਦਾ।"
الترجمة
العربية English မြန်မာ Svenska Čeština ગુજરાતી Yorùbá Nederlands اردو Indonesia ئۇيغۇرچە বাংলা සිංහල हिन्दी Tiếng Việt Hausa తెలుగు Kiswahili پښتو অসমীয়া دری Кыргызча Lietuvių Kinyarwanda नेपाली മലയാളം Bosanski ಕನ್ನಡ Kurdî Română Shqip Soomaali Српски Українська Wolof Moore Tagalog தமிழ் Azərbaycan فارسی ქართული 中文 Magyar Português Deutsch Македонски Русский Bambara Malagasy Oromoo ភាសាខ្មែរ ไทย मराठी Türkçe Italiano አማርኛ O‘zbek Français Español Kurmancî 日本語 тоҷикӣالشرح
ਅਬਦੁੱਲਾਹ ਬਿਨ ਅਮਰ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਤੋਂ ਸੁਣੀ ਹੋਈ ਹਰ ਗੱਲ ਨੂੰ ਲਿਖ ਲੈਂਦਾ ਸੀ, ਤਾਂ ਜੋ ਉਸ ਨੂੰ ਲਿਖਤ ਦੇ ਰੂਪ ਵਿੱਚ ਸੁਰੱਖਿਅਤ ਰੱਖਿਆ ਜਾ ਸਕੇ। ਲੇਕਿਨ ਕੁਰੈਸ਼ ਦੇ ਕੁੱਝ ਲੋਕਾਂ ਨੇ ਮੈਨੂੰ ਇਸ ਤੋਂ ਮਨਾਹ ਕਰ ਦਿੱਤਾ; ਉਨ੍ਹਾਂ ਦਾ ਕਹਿਣਾ ਸੀ ਕਿ ਅੱਲਾਹ ਦੇ ਰਸੂਲ ﷺ ਇੱਕ ਇਨਸਾਨ ਹਨ ਜੋ ਕਦੇ ਖੁਸ਼ੀ ਅਤੇ ਕਦੇ ਗੁੱਸੇ ਦੀ ਹਾਲਤ ਵਿੱਚ ਗੱਲ ਕਰਦੇ ਹਨ। ਹੋ ਸਕਦਾ ਹੈ ਕਿ ਕਦੀ ਆਪ ﷺ ਗਲਤੀ ਵੀ ਕਰ ਦਿੰਦੇ ਹੋਣ। (ਇਸ ਲਈ ਆਪ ﷺ ਦੀ ਹਰ ਗੱਲ ਨੂੰ ਲਿਖਿਆ ਨਾ ਕਰੋ।)। ਨਤੀਜੇ ਵਜੋਂ, ਮੈਂ ਲਿਖਣਾ ਬੰਦ ਕਰ ਦਿੱਤਾ। ਫੇਰ ਮੈਂ ਅੱਲਾਹ ਦੇ ਨਬੀ ﷺ ਦੇ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ, ਤਾਂ ਆਪ ﷺ ਨੇ ਆਪਣੀ ਉਂਗਲੀ ਨਾਲ ਆਪਣੇ ਮੂੰਹ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ; ਤੁਸੀਂ ਲਿਖਿਆ ਕਰੋ! ਉਸ ਜ਼ਾਤ (ਹਸਤੀ) ਦੀ ਕਸਮ (ਸੁੰਹ) ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ ਮੂੰਹ ਵਿੱਚੋਂ ਹਰ ਹਾਲ ਵਿੱਚ ਹੱਕ-ਸੱਚ ਹੀ ਨਿੱਕਲਦਾ ਹੈ। ਖੁਸ਼ੀ ਦੀ ਹਾਲਤ ਵਿੱਚ ਵੀ ਅਤੇ ਗੁੱਸੇ ਦੀ ਹਾਲਤ ਵਿੱਚ ਵੀ। ਅੱਲਾਹ ਤਆਲਾ ਨੇ ਵੀ ਆਪਣੇ ਨਬੀ ﷺ ਬਾਰੇ ਫਰਮਾਇਆ ਹੈ: {ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ। ਉਹ ਤਾਂ ਇੱਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।} [ਸੂਰਤ ਅਨ-ਨਜਮ: 3-4]فوائد الحديث
ਇਸ ਗੱਲ ਦੀ ਦੂਰ-ਦੂਰ ਤੱਕ ਕੋਈ ਸੰਭਾਵਨਾ ਤੇ ਗੁੰਜਾਇਸ਼ ਨਹੀਂ ਕਿ ਅੱਲਾਹ ਦੇ ਨਬੀ ﷺ ਕੋਲੋਂ ਅੱਲਾਹ ਤਆਲਾ ਦਾ ਸੰਦੇਸ਼ ਪਹੁੰਚਾਉਣ ਵਿੱਚ ਕੋਈ ਗਲਤੀ ਹੋਈ ਹੋਵੇ। ਨਾ ਤਾਂ ਖੁਸ਼ੀ ਦੀ ਹਾਲਤ ਵਿੱਚ ਤੇ ਨਾ ਹੀ ਗੁੱਸੇ ਦੀ ਹਾਲਤ ਵਿੱਚ; ਕਿਉਂਕਿ ਆਪ ﷺ ਮਾਸੂਮ (ਗੁਨਾਹ ਤੋਂ ਪਾਕ) ਸਨ।
ਸਹਾਬਾ (ਰਜ਼ੀਅੱਲਾਹੁ ਅਨਹੁਮ) ਦੀ ਪੂਰੀ ਕੋਸ਼ਿਸ਼ ਰਹਿੰਦੀ ਸੀ ਕਿ ਸੁੰਨਤ ਦੀ ਸੁਰੱਖਿਆ ਕੀਤੀ ਜਾਵੇ ਅਤੇ ਇਸ ਨੂੰ ਅੱਗੇ ਦੂਜਿਆਂ ਤੱਕ ਪਹੁੰਚਾਇਆ ਜਾਵੇ।
ਕਿਸੇ ਮਸਲਿਹਤ (ਚੰਗੇ ਮਕਸਦ) ਲਈ, ਜਿਵੇਂ ਕਿ ਕਿਸੇ ਗੱਲ 'ਤੇ ਉਭਾਰਨ ਲਈ, ਕਸਮ (ਸੁੰਹ) ਦੀ ਲੋੜ ਨਾ ਹੋਣ 'ਤੇ ਵੀ ਕਸਮ ਖਾਣੀ ਜਾਇਜ਼ ਹੈ।
ਇਲਮ (ਗਿਆਨ) ਨੂੰ ਲਿਖ ਲੈਣਾ, ਉਸ ਦੀ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ।
