ਅੱਲਾਹ ਦੇ ਨਬੀ ﷺ ਹਰ ਨਮਾਜ਼ ਲਈ ਵੁਜ਼ੂ ਕਰਿਆ ਕਰਦੇ ਸਨ

ਅੱਲਾਹ ਦੇ ਨਬੀ ﷺ ਹਰ ਨਮਾਜ਼ ਲਈ ਵੁਜ਼ੂ ਕਰਿਆ ਕਰਦੇ ਸਨ

ਅਮਰ ਬਿਨ ਆਮਿਰ ਅਨਸ ਬਿਨ ਮਾਲਿਕ ਤੋਂ ਰਿਵਾਇਤ ਕਰਦੇ ਹਨ ਕਿ ਉਨ੍ਹਾਂ ਨੇ ਕਿਹਾ: ਅੱਲਾਹ ਦੇ ਨਬੀ ﷺ ਹਰ ਨਮਾਜ਼ ਲਈ ਵੁਜ਼ੂ ਕਰਿਆ ਕਰਦੇ ਸਨ। ਮੈਂ ਪੁੱਛਿਆ: ਤੁਸੀਂ ਕੀ ਕਰਦੇ ਸੀ? ਤਾਂ ਉਨ੍ਹਾਂ ਨੇ ਜਵਾਬ ਦਿੱਤਾ: ਸਾਡੇ ਲਈ ਵੁਜ਼ੂ ਉਦੋਂ ਤੱਕ ਕਾਫੀ ਹੋ ਜਾਂਦਾ ਸੀ, ਜਦੋਂ ਤੱਕ ਵੁਜ਼ੂ ਟੁੱਟ ਨਾ ਜਾਵੇ।

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਹਰ ਫਰਜ਼ ਨਮਾਜ਼ ਲਈ ਵੁਜ਼ੂ ਕਰਿਆ ਕਰਦੇ ਸਨ, ਭਾਵੇਂ ਵੁਜ਼ੂ ਨਾ ਵੀ ਟੁੱਟਿਆ ਹੋਵੇ। ਇਹ ਆਪ ﷺ ਅਜਰੋ-ਸਵਾਬ (ਇਨਾਮ) ਹਾਸਲ ਕਰਨ ਲਈ ਕਰਦੇ ਸਨ। ਇਨਸਾਨ ਜਦੋਂ ਤੱਕ ਵੁਜ਼ੂ ਦੀ ਹਾਲਤ ਵਿੱਚ ਰਹੇ, ਉਸੇ ਵੁਜ਼ੂ ਨਾਲ ਇੱਕ ਤੋਂ ਵੱਧ ਨਮਾਜ਼ਾਂ ਪੜ੍ਹ ਸਕਦਾ ਹੈ।

فوائد الحديث

ਅੱਲਾਹ ਦੇ ਨਬੀ ﷺ ਜ਼ਿਆਦਾਤਰ ਹਰ ਨਮਾਜ਼ ਲਈ ਵੁਜ਼ੂ ਕਰ ਲਿਆ ਕਰਦੇ ਸਨ। ਕਿਉਂਕਿ ਇਹ ਸਭ ਤੋਂ ਸੰਪੂਰਨ ਤਰੀਕਾ ਹੈ।

ਹਰ ਨਮਾਜ਼ ਲਈ ਵੁਜ਼ੂ ਕਰਨਾ ਮੁਸਤਹੱਬ (ਪਸੰਦੀਦਾ/ਵਧੇਰੇ ਚੰਗਾ) ਹੈ।

ਇੱਕ ਵੁਜ਼ੂ ਨਾਲ ਇੱਕ ਤੋਂ ਵੱਧ ਨਮਾਜ਼ਾਂ ਪੜ੍ਹਨਾ ਜਾਇਜ਼ ਹੈ।

التصنيفات

Excellence of Ablution