ਅੱਲਾਹ ਦੇ ਨਬੀ ﷺ ਨੇ ਵੁਜ਼ੂ ਦੇ ਅੰਗਾਂ ਨੂੰ ਦੋ-ਦੋ ਵਾਰੀ ਧੋਇਆ।

ਅੱਲਾਹ ਦੇ ਨਬੀ ﷺ ਨੇ ਵੁਜ਼ੂ ਦੇ ਅੰਗਾਂ ਨੂੰ ਦੋ-ਦੋ ਵਾਰੀ ਧੋਇਆ।

ਅਬਦੁੱਲਾਹ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਨੇ ਵੁਜ਼ੂ ਦੇ ਅੰਗਾਂ ਨੂੰ ਦੋ-ਦੋ ਵਾਰੀ ਧੋਇਆ।

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਵੁਜ਼ੂ ਕਰਦੇ ਹੋਏ ਕਦੀ-ਕਦੀ ਵੁਜ਼ੂ ਦੇ ਅੰਗਾਂ ਨੂੰ ਦੋ-ਦੋ ਵਾਰ ਧੋਇਆ ਕਰਦੇ ਸਨ। ਸੋ, ਆਪ ﷺ ਆਪਣੇ ਚਿਹਰੇ ਨੂੰ ਦੋ ਵਾਰ ਧੋਂਦੇ — ਜਿਸ ਵਿੱਚ ਕੁੱਲੀ ਕਰਨਾ ਅਤੇ ਨੱਕ ਵਿੱਚ ਪਾਣੀ ਪਾ ਕੇ ਬਾਹਰ ਝਾੜਨਾ ਵੀ ਸ਼ਾਮਲ ਹੈ— ਅਤੇ ਆਪਣੇ ਹੱਥਾਂ ਤੇ ਪੈਰਾਂ ਨੂੰ ਵੀ ਦੋ-ਦੋ ਵਾਰ ਧੋਂਦੇ ਸਨ।

فوائد الحديث

ਵੁਜ਼ੂ ਦੇ ਅੰਗਾਂ ਨੂੰ ਇੱਕ-ਇੱਕ ਵਾਰ ਧੋਣਾ ਫਰਜ਼ (ਵਾਜਿਬ) ਹੈ ਅਤੇ ਇੱਕ ਤੋਂ ਵੱਧ ਵਾਰ ਧੋਣਾ ਮੁਸਤਹੱਬ (ਪਸੰਦੀਦਾ/ਵਧੇਰੇ ਚੰਗਾ) ਹੈ।

ਵੁਜ਼ੂ ਦੇ ਅੰਗਾਂ ਨੂੰ ਕਦੀ-ਕਦੀ ਦੋ-ਦੋ ਵਾਰੀ ਵੀ ਧੋਇਆ ਜਾ ਸਕਦਾ ਹੈ।

ਸਿਰ ਦਾ ਮਸਾਹ (ਗਿੱਲਾ ਹੱਥ ਫੇਰਨਾ) ਇੱਕ ਹੀ ਵਾਰ ਕੀਤਾ ਜਾਵੇਗਾ।

التصنيفات

Recommended Acts and Manners of Ablution, Method of Ablution