ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ

ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਦੋਂ ਤੁਸੀਂ ਮੁਅੱਜ਼ਿਨ (ਅਜ਼ਾਨ ਦੇਣ ਵਾਲੇ) ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ, ਜਿਵੇਂ ਉਹ ਕਹਿੰਦਾ ਹੈ। ਫੇਰ ਮੇਰੇ 'ਤੇ ਦਰੂਦ ਭੇਜੋ, ਕਿਉਂਕਿ ਜੋ ਮੇਰੇ 'ਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਇਸ ਦੇ ਬਦਲੇ ਵਿੱਚ ਫ਼ਰਿਸ਼ਤਿਆਂ ਦੇ ਸਾਹਮਣੇ ਦਸ ਵਾਰ ਉਸ ਦੀ ਤਾਰੀਫ਼ ਕਰਦਾ ਹੈ। ਫੇਰ ਅੱਲਾਹ ਤਆਲਾ ਕੋਲੋਂ ਮੇਰੇ ਲਈ ਵਸੀਲਾ ਮੰਗੋ, ਕਿਉਂਕਿ ਵਸੀਲਾ ਜੰਨਤ ਵਿੱਚ ਇੱਕ ਅਸਥਾਨ ਹੈ, ਜੋ ਅੱਲਾਹ ਦੇ ਬੰਦਿਆਂ ਵਿੱਚੋਂ ਸਿਰਫ਼ ਇੱਕ ਬੰਦੇ ਨੂੰ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਉਹ ਮੈਂ ਹੋਵਾਂਗਾ। ਇਸ ਲਈ ਜਿਸ ਨੇ ਮੇਰੇ ਲਈ ਵਸੀਲਾ ਮੰਗਿਆ, ਉਸ ਨੂੰ ਮੇਰੀ ਸ਼ਫ਼ਾਅਤ (ਸਿਫਾਰਸ਼) ਮਿਲੇਗੀ।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਨਮਾਜ਼ ਦੀ ਅਜ਼ਾਨ ਸੁਣਨ ਵਾਲੇ ਨੂੰ ਹੁਕਮ ਦਿੱਤਾ ਹੈ ਕਿ ਉਹ ਮੁਅੱਜ਼ਿਨ ਦੁਆਰਾ ਕਹੇ ਜਾਣ ਵਾਲੇ ਸ਼ਬਦਾਂ (ਵਾਕਾਂ) ਨੂੰ ਉਸ ਦੇ ਪਿੱਛੇ-ਪਿਛੇ ਦੁਹਰਾਵੇ ਅਤੇ ਜਿਵੇਂ-ਜਿਵੇਂ ਮੁਅੱਜ਼ਿਨ ਕਹਿੰਦਾ ਹੈ, ਉਵੇਂ-ਉਵੇਂ ਉਹ ਵੀ ਕਹੇ, ਸਿਵਾਏ "ਹੱਯਾ ਅਲੱਸਲਾਹ" ਤੇ "ਹੱਯਾ ਅਲਲ-ਫ਼ਲਾਹ" ਨੂੰ ਛੱਡ ਕੇ। ਇਨ੍ਹਾਂ ਦੋਵਾਂ ਵਾਕਾਂ ਤੋਂ ਬਾਅਦ "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" ਕਹੇ। ਫੇਰ ਅਜ਼ਾਨ ਪੂਰੀ ਹੋਣ ਤੋਂ ਬਾਅਦ ਨਬੀ ﷺ ਉੱਤੇ ਦੁਰੂਦ ਭੇਜੇ। ਕਿਉਂਕਿ ਜੋ ਵਿਅਕਤੀ ਅੱਲਾਹ ਦੇ ਨਬੀ ﷺ ਉੱਤੇ ਇੱਕ ਵਾਰੀ ਦਰੂਦ ਭੇਜਦਾ ਹੈ, ਅੱਲਾਹ ਤਆਲਾ ਉਸ ਦੇ ਬਦਲੇ ਵਿੱਚ ਫਰਿਸ਼ਤਿਆਂ ਦੇ ਸਾਹਮਣੇ ਦਸ ਵਾਰੀ ਉਸ ਦੀ ਤਾਰੀਫ ਕਰਦਾ ਹੈ। ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਹੁਕਮ ਦਿੱਤਾ ਅੱਲਾਹ ਕੋਲੋਂ ਆਪ ﷺ ਲਈ ਵਸੀਲਾ ਮੰਗਿਆ ਜਾਵੇ। ਅਸਲ ਵਿੱਚ ਵਸੀਲਾ ਜੰਨਤ ਦਾ ਇੱਕ ਮਕਾਮ (ਅਸਥਾਨ) ਹੈ, ਜੋ ਉਸ ਦਾ ਸਭ ਤੋਂ ਉੱਚਾ ਮਕਾਮ ਹੈ ਅਤੇ ਉਹ ਮਕਾਮ ਅੱਲਾਹ ਦੇ ਸਾਰੇ ਬੰਦਿਆਂ ਵਿੱਚੋਂ ਸਿਰਫ਼ ਇੱਕ ਹੀ ਬੰਦੇ ਨੂੰ ਪ੍ਰਾਪਤ ਹੋਵੇਗਾ। ਆਪ ﷺ ਨੇ ਦੱਸਿਆ ਕਿ ਮੈਨੂੰ ਉਮੀਦ ਹੈ ਕਿ ਉਹ ਬੰਦਾ ਮੈਂ ਹੀ ਹੋਵਾਂਗਾ। ਅਸਲ ਵਿੱਚ ਇਹ ਗੱਲ ਆਪ ﷺ ਨੇ ਨਿਮਰਤਾ ਵਿੱਚ ਕਹੀ ਸੀ, ਕਿਉਂਕਿ ਜਦੋਂ ਉਹ ਉੱਚਾ ਮਕਾਮ ਅੱਲਾਹ ਦੇ ਸਿਰਫ਼ ਇੱਕ ਹੀ ਬੰਦੇ ਨੂੰ ਪ੍ਰਾਪਤ ਹੋਣਾ ਹੈ, ਤਾਂ ਉਹ ਬੰਦਾ ਆਪ ﷺ ਹੀ ਹੋਣਗੇ, ਕਿਉਂਕਿ ਆਪ ਸਭ ਤੋਂ ਉੱਤਮ ਇਨਸਾਨ ਹਨ। ਉਸ ਤੋਂ ਬਾਅਦ ਨਬੀ ﷺ ਨੇ ਦੱਸਿਆ ਕਿ ਜਿਸ ਨੇ ਆਪ ﷺ ਲਈ ਵਸੀਲੇ ਦੀ ਦੁਆ ਕੀਤੀ, ਉਸ ਨੂੰ ਆਪ ਦੀ ਸ਼ਫਾਅਤ (ਸਿਫ਼ਾਰਸ਼) ਨਸੀਬ ਹੋਵੇਗੀ।

فوائد الحديث

ਮੁਅੱਜ਼ਿਨ ਦੇ ਕਹੇ ਸ਼ਬਦਾਂ ਦਾ ਜਵਾਬ ਦੇਣ ਦੀ ਤਰਗੀਬ (ਪ੍ਰੇਰਨਾ)।

ਮੁਅੱਜ਼ਿਨ ਦਾ ਜਵਾਬ ਦੇਣ ਤੋਂ ਬਾਅਦ ਅੱਲਾਹ ਦੇ ਨਬੀ ﷺ ਉੱਤੇ ਦੁਰੂਦ ਭੇਜਣ ਦੀ ਫ਼ਜ਼ੀਲਤ (ਮਹੱਤਤਾ)।

ਅੱਲਾਹ ਦੇ ਨਬੀ ﷺ ਉੱਤੇ ਦੁਰੂਦ ਭੇਜਣ ਤੋਂ ਬਾਅਦ ਆਪ ﷺ ਲਈ ਅੱਲਾਹ ਕੋਲੋਂ ਵਸੀਲਾ ਮੰਗਣ ਦੀ ਤਰਗੀਬ।

"ਵਸੀਲਾ" ਦਾ ਅਰਥ ਅਤੇ ਉਸ ਦੇ ਇਸ ਮਹੱਤਵ ਦੀ ਵਿਆਖਿਆ ਕਿ ਉਹ ਅਜਿਹਾ ਉੱਚਾ ਦਰਜਾ ਹੈ ਜੋ ਅੱਲਾਹ ਦੇ ਸਿਰਫ਼ ਇੱਕ ਹੀ ਬੰਦੇ ਨੂੰ ਨਸੀਬ ਹੋਵੇਗਾ।

ਅੱਲਾਹ ਦੇ ਨਬੀ ﷺ ਦੀ ਫ਼ਜ਼ੀਲਤ ਦਾ ਬਿਆਨ ਕਿ ਇਹ ਉੱਚਾ ਮਕਾਮ (ਅਸਥਾਨ) ਸਿਰਫ ਆਪ ﷺ ਲਈ ਹੀ ਖਾਸ ਹੈ।

ਜੋ ਵਿਅਕਤੀ ਅੱਲਾਹ ਤਆਲਾ ਕੋਲੋਂ ਨਬੀ ﷺ ਲਈ ਵਸੀਲਾ ਮੰਗੇਗਾ, ਉਹ ਆਪ ﷺ ਦੀ ਸ਼ਫਾਅਤ (ਸਿਫ਼ਾਰਸ਼) ਦਾ ਹੱਕਦਾਰ ਬਣ ਜਾਵੇਗਾ।

ਅੱਲਾਹ ਦੇ ਨਬੀ ﷺ ਦੀ ਨਿਮਰਤਾ ਦਾ ਬਿਆਨ ਕਿ ਆਪ ﷺ ਨੇ ਆਪਣੀ ਉੱਮਤ ਨੂੰ ਉਸ ਉੱਚੇ ਮਕਾਮ (ਵਸੀਲੇ) ਲਈ ਆਪਣੇ ਹੱਕ ਵਿੱਚ ਦੁਆ ਕਰਨ ਲਈ ਕਿਹਾ, ਹਾਲਾਂਕਿ ਉਹ ਮਕਾਮ ਆਪ ﷺ ਹੀ ਨੂੰ ਮਿਲਣਾ ਹੈ।

ਅੱਲਾਹ ਦਾ ਬੇਅੰਤ ਫ਼ਜ਼ਲ (ਕਿਰਪਾ) ਅਤੇ ਰਹਿਮਤ (ਦਇਆ) ਕਿ ਉਹ ਇੱਕ ਨੇਕੀ ਦਾ ਬਦਲਾ ਦਸ ਗੁਣਾ ਦਿੰਦਾ ਹੈ।

التصنيفات

Belief in the Last Day, Merits of Remembering Allah, The Azan and Iqaamah