ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ।

ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ।

ਅਬੁ-ਕਤਾਦਾ ਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ।"

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਇਸ ਗੱਲ ਦੀ ਤਰਗੀਬ (ਪ੍ਰੇਰਨਾ) ਦਿੱਤੀ ਹੈ ਕਿ ਜੋ ਵਿਅਕਤੀ ਕਿਸੇ ਵੀ ਵੇਲੇ ਅਤੇ ਕਿਸੇ ਵੀ ਮਕਸਦ (ਉਦੇਸ਼) ਨਾਲ ਮਸਜਿਦ ਵਿੱਚ ਦਾਖਲ ਹੋਵੇ, ਉਹ ਬੈਠਣ ਤੋਂ ਪਹਿਲਾਂ ਦੋ ਰਕਆਤ ਨਮਾਜ਼ ਪੜ੍ਹ ਲਵੇ। ਇਨ੍ਹਾਂ ਦੋ ਰਕਆਤਾਂ ਨੂੰ ਤਹਿੱਆਤੁਲ ਮਸਜਿਦ ਕਿਹਾ ਜਾਂਦਾ ਹੈ।

فوائد الحديث

ਬੈਠਣ ਤੋਂ ਪਹਿਲਾਂ ਤਹਿੱਆਤੁਲ ਮਸਜਿਦ ਦੇ ਤੌਰ 'ਤੇ ਦੋ ਰਕਆਤ ਨਮਾਜ਼ ਪੜ੍ਹਨਾ ਮੁਸਤਹੱਬ (ਪਸੰਦੀਦਾ) ਹੈ।

ਇਹ ਹੁਕਮ ਉਸ ਵਿਅਕਤੀ ਲਈ ਹੈ, ਜੋ ਬੈਠਣਾ ਚਾਹੇ। ਜੋ ਵਿਅਕਤੀ ਮਸਜਿਦ ਵਿੱਚ ਦਾਖਲ ਹੋਵੇ ਅਤ ਬੈਠਣ ਤੋਂ ਪਹਿਲਾਂ ਹੀ ਨਿੱਕਲ ਜਾਵੇ, ਉਹ ਇਸ ਹੁਕਮ ਦੇ ਦਾਇਰੇ ਵਿੱਚ ਨਹੀਂ ਆਉਂਦਾ।

ਜਦੋਂ ਕੋਈ ਵਿਅਕਤੀ ਮਸਜਿਦ ਵਿੱਚ ਦਾਖਲ ਹੋਵੇ ਅਤੇ ਉਸ ਸਮੇਂ ਲੋਕ ਜਮਾਤ ਨਾਲ ਨਮਾਜ਼ ਪੜ੍ਹ ਰਹੇ ਹੋਣ ਅਤੇ ਉਹ ਉਨ੍ਹਾਂ ਨਾਲ ਨਮਾਜ਼ ਵਿੱਚ ਸ਼ਾਮਲ ਹੋ ਜਾਵੇ, ਤਾਂ ਉਸ ਨੂੰ ਦੋ ਰਕਆਤ (ਤਹਿੱਆਤੁਲ ਮਸਜਿਦ) ਪੜ੍ਹਨ ਦੀ ਲੋੜ ਨਹੀਂ ਰਹਿੰਦੀ।

التصنيفات

Voluntary Prayer, The rulings of mosques