ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ:…

ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ" (ਹੇ ਅੱਲਾਹ! ਮੇਰੇ ਲਈ ਆਪਣੀ ਰਹਿਮਤ (ਦਇਆ) ਦੇ ਦਰਵਾਜ਼ੇ ਖੋਲ੍ਹ ਦੇ।) ਅਤੇ ਜਦੋਂ ਮਸਜਿਦ ਤੋਂ ਬਾਹਰ ਨਿੱਕਲੇ, ਤਾਂ ਇਹ ਦੁਆ ਪੜ੍ਹੇ: "اللَّهُمَّ إِنِّي أَسْأَلُكَ مِنْ فَضْلِكَ - ਅੱਲਾਹੁੱਮਾ ਇੱਨੀ ਅਸਅਲੁਕਾ ਮਿਨ ਫ਼ਜ਼ਲਿਕ" (ਹੇ ਅੱਲਾਹ! ਮੈਂ ਤੈਥੋਂ ਤੇਰੇ ਫ਼ਜ਼ਲ (ਕਿਰਪਾ) ਦੀ ਮੰਗ ਕਰਦਾ ਹਾਂ)।

ਅਬੁ-ਹੁਮੈਦ ਜਾਂ ਅਬੁ-ਉਸੈਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਦਾਖਲ ਹੋਵੇ, ਤਾਂ ਇਹ ਦੁਆ ਪੜ੍ਹੇ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ" (ਹੇ ਅੱਲਾਹ! ਮੇਰੇ ਲਈ ਆਪਣੀ ਰਹਿਮਤ (ਦਇਆ) ਦੇ ਦਰਵਾਜ਼ੇ ਖੋਲ੍ਹ ਦੇ।) ਅਤੇ ਜਦੋਂ ਮਸਜਿਦ ਤੋਂ ਬਾਹਰ ਨਿੱਕਲੇ, ਤਾਂ ਇਹ ਦੁਆ ਪੜ੍ਹੇ: "اللَّهُمَّ إِنِّي أَسْأَلُكَ مِنْ فَضْلِكَ - ਅੱਲਾਹੁੱਮਾ ਇੱਨੀ ਅਸਅਲੁਕਾ ਮਿਨ ਫ਼ਜ਼ਲਿਕ" (ਹੇ ਅੱਲਾਹ! ਮੈਂ ਤੈਥੋਂ ਤੇਰੇ ਫ਼ਜ਼ਲ (ਕਿਰਪਾ) ਦੀ ਮੰਗ ਕਰਦਾ ਹਾਂ)।"

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਆਪਣੀ ਉੱਮਤ ਨੂੰ ਮਸਜਿਦ ਵਿੱਚ ਦਾਖਲ ਹੋਣ ਦੀ ਇਹ ਦੁਆ ਸਿਖਾਈ ਹੈ: "اللَّهُمَّ افْتَحْ لِي أَبْوَابَ رَحْمَتِكَ - ਅੱਲਾਹੁੱਮਾ ਅਫ਼ਤਾਹ ਲੀ ਅਬਵਾਬਾ ਰਾਹਮਾਤਿਕ"। ਅਸਲ ਵਿੱਚ ਇਸ ਰਾਹੀਂ ਉਹ ਅੱਲਾਹ ਤਆਲਾ ਤੋਂ ਉਸਦੀ ਰਹਿਮਤ (ਦਇਆ) ਦੇ ਸਾਧਨ ਪ੍ਰਦਾਨ ਕਰਨ ਦੀ ਬੇਨਤੀ ਕਰਦਾ ਹੈ। ਇਸੇ ਤਰ੍ਹਾਂ ਆਪ ﷺ ਨੇ ਮਸਜਿਦ ਤੋਂ ਬਾਹਰ ਨਿਕਲਣ ਦੀ ਇਹ ਦੁਆ ਸਿਖਾਈ ਹੈ: "اللَّهُمَّ إِنِّي أَسْأَلُكَ مِنْ فَضْلِكَ - ਅੱਲਾਹੁੱਮਾ ਇੱਨੀ ਅਸਅਲੁਕਾ ਮਿਨ ਫ਼ਜ਼ਲਿਕ", ਅਤੇ ਇਸ ਰਾਹੀਂ ਉਹ ਅੱਲਾਹ ਤੋਂ ਉਸਦਾ ਫ਼ਜ਼ਲ (ਕਿਰਪਾ) ਅਤੇ ਉਸਦਾ ਇਹਸਾਨ ਜਿਵੇਂ ਹਲਾਲ ਰੋਜ਼ੀ-ਰੋਟੀ ਆਦਿ ਮੰਗਦਾ ਹੈ।

فوائد الحديث

ਮਸਜਿਦ ਵਿੱਚ ਦਾਖਲ ਹੋਣ ਅਤੇ ਬਾਹਰ ਨਿੱਕਲਣ ਵੇਲੇ ਇਨ੍ਹਾਂ ਦੋਵਾਂ ਦੁਆਵਾਂ ਨੂੰ ਪੜ੍ਹਨਾ ਮੁਸਤਹੱਬ (ਪਸੰਦੀਦਾ) ਹੈ।

ਮਸਜਿਦ ਵਿੱਚ ਦਾਖਲ ਹੋਣ ‘ਤੇ ਰਹਿਮਤ (ਦਇਆ) ਅਤੇ ਬਾਹਰ ਨਿੱਕਲਣ ‘ਤੇ ਫ਼ਜ਼ਲ (ਕਿਰਪਾ) ਦਾ ਜ਼ਿਕਰ ਖਾਸ ਤੌਰ 'ਤੇ ਇਸ ਲਈ ਕੀਤਾ ਗਿਆ ਹੈ ਕਿਉਂਕਿ ਦਾਖਲ ਹੋਣ ਵਾਲਾ ਅਜਿਹੇ ਕੰਮਾਂ ਵਿੱਚ ਰੁੱਝਣ ਜਾ ਰਿਹਾ ਹੈ, ਜੋ ਉਸਨੂੰ ਅੱਲਾਹ ਅਤੇ ਉਸ ਦੀ ਜੰਨਤ ਦੇ ਨੇੜੇ ਕਰਨ ਵਾਲੇ ਹਨ, ਇਸ ਲਈ ਉੱਥੇ ਰਹਿਮਤ ਦਾ ਜ਼ਿਕਰ ਢੁਕਵਾਂ ਹੈ; ਜਦੋਂ ਕਿ ਮਸਜਿਦ ਤੋਂ ਬਾਹਰ ਨਿੱਕਲਣ ਤੋਂ ਬਾਅਦ ਇਨਸਾਨ ਅੱਲਾਹ ਦਾ ਫ਼ਜ਼ਲ, ਜਿਵੇਂ ਰੋਜ਼ੀ-ਰੋਟੀ ਆਦਿ ਦੀ ਤਲਾਸ਼ ਵਿੱਚ ਨਿੱਕਲ ਜਾਂਦਾ ਹੈ, ਇਸ ਲਈ ਉੱਥੇ ਫ਼ਜ਼ਲ ਦਾ ਜ਼ਿਕਰ ਕਰਨਾ ਢੁਕਵਾਂ ਹੈ।

ਇਨ੍ਹਾਂ ਅਜ਼ਕਾਰ (ਸਿਮਰਨ/ਦੁਆਵਾਂ) ਨੂੰ ਮਸਜਿਦ ਵਿੱਚ ਦਾਖਲ ਹੋਣ ਅਤੇ ਮਸਜਿਦ ਤੋਂ ਬਾਹਰ ਨਿੱਕਲਣ ਦਾ ਇਰਾਦਾ ਕਰਨ ਵੇਲੇ ਪੜ੍ਹਿਆ ਜਾਵੇਗਾ।

التصنيفات

Dhikr on Entering and Leaving the Mosque, The rulings of mosques