ਹੇ ਬਿਲਾਲ! ਨਮਾਜ਼ ਕਾਇਮ (ਸ਼ੁਰੂ) ਕਰੋ ਅਤੇ ਇਸ ਰਾਹੀਂ ਸਾਨੂੰ ਸਕੂਨ ਪਹੁੰਚਾਓ।

ਹੇ ਬਿਲਾਲ! ਨਮਾਜ਼ ਕਾਇਮ (ਸ਼ੁਰੂ) ਕਰੋ ਅਤੇ ਇਸ ਰਾਹੀਂ ਸਾਨੂੰ ਸਕੂਨ ਪਹੁੰਚਾਓ।

ਸਾਲਿਮ ਬਿਨ ਅਬੁ ਜਾਅਦ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਇੱਕ ਆਦਮੀ ਨੇ ਕਿਹਾ: ਕਾਸ਼ ਮੈਂ ਨਮਾਜ਼ ਪੜ੍ਹਦਾ ਅਤੇ ਸਕੂਨ ਹਾਸਲ ਕਰਦਾ, ਤਾਂ ਸਹਾਬੀਆਂ ਨੇ ਇੱਕ ਤਰੀਕੇ ਨਾਲ ਉਸ ਦੇ ਇਸ ਕਥਨ ਨੂੰ ਬੁਰਾ ਸਮਝਿਆ; ਤਾਂ ਇਸ 'ਤੇ ਉਸਨੇ ਦੱਸਿਆ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਹੇ ਬਿਲਾਲ! ਨਮਾਜ਼ ਕਾਇਮ (ਸ਼ੁਰੂ) ਕਰੋ ਅਤੇ ਇਸ ਰਾਹੀਂ ਸਾਨੂੰ ਸਕੂਨ ਪਹੁੰਚਾਓ।"

[صحيح] [رواه أبو داود]

الشرح

ਇੱਕ ਸਹਾਬੀ ਨੇ ਕਿਹਾ: ਕਾਸ਼ ਮੈਂ ਨਮਾਜ਼ ਪੜ੍ਹਦਾ ਅਤੇ ਸਕੂਨ ਹਾਸਲ ਕਰਦਾ, ਲੇਕਿਨ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਲੋਕਾਂ ਨੇ ਇੱਕ ਤਰੀਕੇ ਨਾਲ ਉਨ੍ਹਾਂ ਦੀ ਇਸ ਗੱਲ ਨੂੰ ਬੁਰਾ ਸਮਝਿਆ; ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: ਹੇ ਬਿਲਾਲ! ਨਮਾਜ਼ ਲਈ ਅਜ਼ਾਨ ਦਿਓ ਅਤੇ ਜਮਾਤ ਖੜ੍ਹੀ ਕਰੋ, ਤਾਂ ਜੋ ਇਸ ਰਾਹੀਂ ਅਸੀਂ ਸਕੂਨ ਹਾਸਲ ਕਰੀਏ। ਇਹ ਇਸ ਲਈ ਹੈ ਕਿਉਂਕਿ ਨਮਾਜ਼ ਵਿੱਚ ਅੱਲਾਹ ਤਆਲਾ ਨਾਲ ਗੱਲ-ਬਾਤ ਹੁੰਦੀ ਹੈ ਅਤੇ ਇਸ ਨਾਲ ਦਿਲ ਅਤੇ ਰੂਹ (ਆਤਮਾ) ਨੂੰ ਰਾਹਤ ਮਿਲਦੀ ਹੈ।

فوائد الحديث

ਨਮਾਜ਼ ਰਾਹੀਂ ਦਿਲ ਨੂੰ ਸਕੂਨ ਮਿਲਦਾ ਹੈ, ਕਿਉਂਕਿ ਨਮਾਜ਼ ਅੱਲਾਹ ਤਆਲਾ ਨਾਲ ਗੱਲ-ਬਾਤ ਕਰਨ ਦਾ ਸਾਧਨ ਹੈ।

ਇਬਾਦਤ ਵਿੱਚ ਸੁਸਤੀ ਕਰਨ ਵਾਲੇ ਦਾ ਖੰਡਨ।

ਜਿਸ ਨੇ ਆਪਣਾ ਫਰਜ਼ ਪੂਰਾ ਕਰ ਕੇ ਆਪਣਾ ਸਿਰ ਹਲਕਾ ਕਰ ਲਿਆ ਹੈ (ਭਾਵ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ), ਉਸਨੂੰ ਇਸ ਰਾਹੀਂ ਮਨ ਦੀ ਸ਼ਾਂਤੀ ਅਤੇ ਅਰਾਮ ਦਾ ਇਹਸਾਸ ਹੁੰਦਾ ਹੈ।

التصنيفات

Virtue of Prayer, The Azan and Iqaamah