إعدادات العرض
ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਬੇਸ਼ੱਕ ਮੈਂ ਤੁਹਾਡੇ ਸਭ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਰਸੂਲੁੱਲਾਹ ﷺ ਦੀ ਨਮਾਜ਼ ਨਾਲ ਮੇਲ…
ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਬੇਸ਼ੱਕ ਮੈਂ ਤੁਹਾਡੇ ਸਭ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਰਸੂਲੁੱਲਾਹ ﷺ ਦੀ ਨਮਾਜ਼ ਨਾਲ ਮੇਲ ਖਾਂਦੀ ਨਮਾਜ਼ ਪੜ੍ਹਦਾ ਹਾਂ। ਬੇਸ਼ੱਕ ਇਹੋ ਆਪ (ﷺ) ਦੀ ਨਮਾਜ਼ ਹੁੰਦੀ ਸੀ, ਇੱਥੋਂ ਤੱਕ ਕਿ ਆਪ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਉਹ (ਅਬੁ-ਹੁਰੈਰਾ) ਹਰ ਨਮਾਜ਼ ਵਿੱਚ ਤਕਬੀਰ ਕਹਿੰਦੇ ਸਨ। ਭਾਵੇਂ ਉਹ ਨਮਾਜ਼ ਫਰਜ਼ ਹੋਵੇ ਜਾਂ ਨਫ਼ਲ। ਰਮਜ਼ਾਨ ਦੇ ਮਹੀਨੇ ਵਿੱਚ ਵੀ ਅਤੇ ਰਮਜ਼ਾਨ ਤੋਂ ਇਲਾਵਾ ਵੀ। ਜਦੋਂ ਨਮਾਜ਼ ਲਈ ਖੜ੍ਹੇ ਹੁੰਦੇ ਤਾਂ ਤਕਬੀਰ ਕਹਿੰਦੇ। ਫੇਰ ਜਦੋਂ ਰੁਕੂ ਕਰਦੇ ਤਾਂ ਵੀ ਤਕਬੀਰ ਕਹਿੰਦੇ। ਫੇਰ (ਰੁਕੂ ਤੋਂ ਉੱਠਣ ਵੇਲੇ) "سمع الله لمن حمده - ਸਮੀਅੱਲਾਹੁ ਲਿਮਨ ਹਮਿਦਾਹ" ਕਹਿੰਦੇ। ਉਸਤੋਂ ਬਾਅਦ ਸਜਦਾ ਕਰਨ ਤੋਂ ਪਹਿਲਾਂ " ربنا ولك الحمد - ਰੱਬਾਨਾ ਵਲਾਕਲ ਹਮਦ ਕਹਿੰਦੇ। ਇਸ ਤੋਂ ਬਾਅਦ ਸਜਦਾ ਕਰਨ ਲਈ ਜਦੋਂ ਨੀਚੇ ਜਾਂਦੇ ਤਾਂ ਤਕਬੀਰ ਕਹਿੰਦੇ। ਫੇਰ ਜਦੋਂ ਸਜਦੇ ਤੋਂ ਸਿਰ ਚੁੱਕਦੇ ਤਾਂ ਤਕਬੀਰ ਕਹਿੰਦੇ, ਫਿਰ ਜਦੋਂ (ਦੂਜਾ) ਸਜਦਾ ਕਰਦੇ ਤਾਂ ਵੀ ਤਕਬੀਰ ਕਹਿੰਦੇ। ਫਿਰ ਜਦੋਂ ਸਜਦੇ ਤੋਂ ਸਿਰ ਚੁੱਕਦੇ ਤਾਂ ਤਕਬੀਰ ਕਹਿੰਦੇ। ਫੇਰ ਜਦੋਂ ਦੋ ਰਕਆਤਾਂ ਤੋਂ ਬਾਅਦ ਬੈਠ ਕੇ, ਉੱਠਦੇ ਤਾਂ ਵੀ ਤਕਬੀਰ ਕਹਿੰਦੇ। ਭਾਵ ਕਿ ਹਰ ਰਕਆਤ ਵਿੱਚ ਇੰਜ ਹੀ ਕਰਦੇ ਇੱਥੋਂ ਤੱਕ ਕਿ ਨਮਾਜ਼ ਨੂੰ ਪੂਰੀ ਕਰ ਲੈਂਦੇ। ਜਦੋਂ ਆਪਣੀ ਨਮਾਜ਼ ਖਤਮ ਕਰ ਲੈਂਦੇ ਤਾਂ ਫਰਮਾਉਂਦੇ: ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਬੇਸ਼ੱਕ ਮੈਂ ਤੁਹਾਡੇ ਸਭ ਦੇ ਮੁਕਾਬਲੇ ਵਿੱਚ ਸਭ ਤੋਂ ਵੱਧ ਰਸੂਲੁੱਲਾਹ ﷺ ਦੀ ਨਮਾਜ਼ ਨਾਲ ਮੇਲ ਖਾਂਦੀ ਨਮਾਜ਼ ਪੜ੍ਹਦਾ ਹਾਂ। ਬੇਸ਼ੱਕ ਇਹੋ ਆਪ (ﷺ) ਦੀ ਨਮਾਜ਼ ਹੁੰਦੀ ਸੀ, ਇੱਥੋਂ ਤੱਕ ਕਿ ਆਪ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ।
الترجمة
العربية English မြန်မာ Svenska Čeština ગુજરાતી Yorùbá Nederlands اردو Indonesia ئۇيغۇرچە বাংলা සිංහල हिन्दी Tiếng Việt Hausa Kiswahili پښتو অসমীয়া دری Кыргызча Lietuvių Kinyarwanda नेपाली తెలుగు Bosanski ಕನ್ನಡ Kurdî മലയാളം Română Soomaali Shqip Српски Українська Wolof Moore Tagalog தமிழ் Azərbaycan فارسی ქართული 中文 Magyar Português Deutsch Русский አማርኛ Bambara Македонски Malagasy Oromoo ភាសាខ្មែរ ไทย मराठी Türkçe Italiano O‘zbek Français Español 日本語 Kurmancî тоҷикӣالشرح
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਅੱਲਾਹ ਦੇ ਨਬੀ ﷺ ਦੀ ਨਮਾਜ਼ ਦੇ ਤਰੀਕੇ ਦਾ ਇੱਕ ਹਿੱਸਾ ਰਿਵਾਇਤ ਕਰਦੇ ਹੋਏ ਦੱਸ ਰਹੇ ਹਨ ਕਿ ਜਦੋਂ ਆਪ ﷺ ਨਮਾਜ਼ ਲਈ ਖੜ੍ਹੇ ਹੁੰਦੇ, ਤਾਂ ਖੜ੍ਹੇ ਹੋਣ ਵੇਲੇ ਤਕਬੀਰ-ਏ-ਤਹਿਰੀਮਾ (ਪਹਿਲੀ ਤਕਬੀਰ- ਅੱਲਾਹੁ ਅਕਬਰ) ਕਹਿੰਦੇ। ਫੇਰ ਰੁਕੂ ਵਿੱਚ ਜਾਣ ਵੇਲੇ, ਸਜਦਾ ਕਰਨ ਵੇਲੇ, ਸਜਦੇ ਤੋਂ ਸਿਰ ਚੁੱਕਣ ਵੇਲੇ, ਦੂਜੇ ਸਜਦੇ ਵਿੱਚ ਜਾਣ ਵੇਲੇ, ਫਿਰ ਦੂਜੇ ਸਜਦੇ ਤੋਂ ਸਿਰ ਚੁੱਕਣ ਵੇਲੇ ਅਤੇ ਤਿੰਨ ਜਾਂ ਚਾਰ ਰਕਆਤਾਂ ਵਾਲੀਆਂ ਨਮਾਜ਼ਾਂ ਵਿੱਚ ਪਹਿਲੇ ਤਸ਼ਹੁੱਦ ਵਿੱਚ ਬੈਠਣ ਤੋਂ ਬਾਅਦ ਦੂਜੀ ਰਕਆਤ ਤੋਂ ਉੱਠਦੇ ਹੋਏ ਤਕਬੀਰ (ਭਾਵ ਅੱਲਾਹੁ ਅਕਬਰ) ਕਹਿੰਦੇ ਅਤੇ ਫੇਰ ਅਖੀਰ ਤੱਕ ਪੂਰੀ ਨਮਾਜ਼ ਵਿੱਚ ਇੰਜ ਹੀ ਕਰਦੇ। ਜਦੋਂ ਕਿ ਰੁਕੂ ਤੋਂ ਸਿਰ ਚੁੱਕਣ ਵੇਲੇ "سمع الله لمن حمده - ਸਮੀਅੱਲਾਹੁ ਲਿਮਨ ਹਮਿਦਾਹ" ਕਹਿੰਦੇ ਅਤੇ ਖੜ੍ਹੇ ਹੋ ਕੇ "ربنا لك الحمد - ਰੱਬਾਨਾ ਲਕਲ ਹਮਦ" ਕਹਿੰਦੇ। ਫੇਰ ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਨਮਾਜ਼ ਪੂਰੀ ਕਰਨ ਤੋਂ ਬਾਅਦ ਕਹਿੰਦੇ: ਉਸ ਜ਼ਾਤ (ਹਸਤੀ) ਦੀ ਕਸਮ (ਸੁੰਹ) ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਮੈਂ ਤੁਹਾਡੇ ਵਿੱਚੋਂ ਸਭ ਤੋਂ ਵੱਧ ਰਸੂਲੁੱਲਾਹ ﷺ ਦੀ ਨਮਾਜ਼ ਨਾਲ ਮਿਲਦੀ-ਜੁਲਦੀ ਨਮਾਜ਼ ਪੜ੍ਹਨ ਵਾਲਾ ਹਾਂ। ਆਪ ﷺ ਦੁਨੀਆ ਤੋਂ ਰੁਖ਼ਸਤ (ਵਿਛੋੜੇ) ਹੋਣ ਤੱਕ ਇੰਜ ਹੀ ਨਮਾਜ਼ ਪੜ੍ਹਦੇ ਰਹੇ।فوائد الحديث
ਨਮਾਜ਼ ਵਿੱਚ ਹਰ ਵਾਰ ਝੁਕਦੇ ਹੋਏ ਤੇ ਉੱਠਦੇ ਹੋਏ ਤਕਬੀਰ (ਅੱਲਾਹੁ ਅਕਬਰ) ਕਹੀ ਜਾਵੇਗੀ। ਹਾਂ, ਰੁਕੂ ਤੋਂ ਉੱਠਣ ਦੀ ਗੱਲ ਵੱਖਰੀ ਹੈ। ਉਦੋਂ سمع الله لمن حمده" - ਸਮੀਅੱਲਾਹੁ ਲਿਮਨ ਹਮਿਦਾਹ" ਕਿਹਾ ਜਾਵੇਗਾ।
ਸਹਾਬੀ ਅੱਲਾਹ ਦੇ ਨਬੀ ﷺ ਦੀ ਪੈਰਵੀ (ਪਾਲਣਾ) ਕਰਨ ਅਤੇ ਆਪ ﷺ ਦੀ ਸੁੰਨਤ ਦੀ ਸੁਰੱਖਿਆ ਕਰਨ ਲਈ ਬਹੁਤ ਜ਼ਿਆਦਾ ਵਚਨਬੱਧ ਸਨ।
التصنيفات
Method of Prayer