ਪਹਿਲੇ ਨਬੀਆਂ ਦੀ ਬਾਣੀਆਂ ਵਿੱਚੋਂ ਜੋ ਗੱਲਾਂ ਲੋਕਾਂ ਨੂੰ ਮਿਲੀਆਂ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੇਰੇ ਵਿੱਚ ਸ਼ਰਮ ਤੇ ਹਯਾ (ਸੰਗ) ਨਾ…

ਪਹਿਲੇ ਨਬੀਆਂ ਦੀ ਬਾਣੀਆਂ ਵਿੱਚੋਂ ਜੋ ਗੱਲਾਂ ਲੋਕਾਂ ਨੂੰ ਮਿਲੀਆਂ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੇਰੇ ਵਿੱਚ ਸ਼ਰਮ ਤੇ ਹਯਾ (ਸੰਗ) ਨਾ ਰਹੇ, ਤੂੰ ਜੋ ਚਾਹੇ ਉਹ ਕਰ।

“ਅਬੂ ਮਸਊਦ ਉਕਬਾ ਬਿਨ ਅਮਰ ਅਨਸਾਰੀ ਬਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਰਸੂਲੁੱਲਾਹ ﷺ ਨੇ ਫਰਮਾਇਆ।” "ਪਹਿਲੇ ਨਬੀਆਂ ਦੀ ਬਾਣੀਆਂ ਵਿੱਚੋਂ ਜੋ ਗੱਲਾਂ ਲੋਕਾਂ ਨੂੰ ਮਿਲੀਆਂ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਜਦੋਂ ਤੇਰੇ ਵਿੱਚ ਸ਼ਰਮ ਤੇ ਹਯਾ (ਸੰਗ) ਨਾ ਰਹੇ, ਤੂੰ ਜੋ ਚਾਹੇ ਉਹ ਕਰ।"

[صحيح] [رواه البخاري]

الشرح

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਪਿੱਛਲੇ ਨਬੀਆਂ ਦੀ ਕੀਤੀਆਂ ਨਸੀਹਤਾਂ ਜੋ ਲੋਕਾਂ ਵਿੱਚ ਪਰਚੱਲਤ ਰਹੀਆਂ ਹਨ ਅਤੇ ਨਸਲ ਦਰ ਨਸਲ ਅੱਗੇ ਵਧਦੇ ਹੋਇਆਂ ਇਸ ਉੱਮਤ ਦੀ ਪਹਿਲੀ ਨਸਲ ਤੱਕ ਪਹੁੰਚੀਆਂ ਹਨ, ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ: ਜੋ ਕੰਮ ਤੁਸੀਂ ਕਰਨਾ ਚਾਹੁੰਦੇ ਹੋਂ, ਪਹਿਲਾਂ ਉਸਨੂੰ ਦੇਖ ਲਵੋ, ਜੇਕਰ ਕੰਮ ਅਜਿਹਾ ਹੋਵੇ ਕਿ ਉਸਦੇ ਕਰਨ ਵਿੱਚ ਹਯਾ (ਸੰਗ) ਨਾ ਕੀਤੀ ਜਾਵੇ, ਤਾਂ ਕਰ ਲਵੋ। ਲੇਕਿਨ ਜੇਕਰ ਕੰਮ ਅਜਿਹਾ ਹੋਵੇ ਕਿ ਉਸ ਨੂੰ ਕਰਨ ਵੇਲੇ ਹਯਾ ਕੀਤੀ ਜਾਵੇ, ਤਾਂ ਛੱਡ ਦਵੋ। ਕਿਉਂਕਿ ਮਾੜੇ ਕੰਮਾਂ ਤੋਂ ਰੋਕਣ ਵਾਲੀ ਚੀਜ਼ ਹਯਾ ਹੀ ਹੁੰਦੀ ਹੈ। ਜਿਸ ਦੇ ਅੰਦਰ ਹਯਾ ਨਾ ਹੋਵੇ, ਉਹ ਹਰ ਪ੍ਰਕਾਰ ਦੇ ਅਸ਼ਲੀਲ ਤੇ ਗਲਤ ਕੰਮ ਵਿੱਚ ਲੱਗ ਜਾਂਦਾ ਹੈ।

فوائد الحديث

ਹਯਾ (ਸੰਗ) ਚੰਗੇ ਆਚਰਣ ਦੀ ਬੁਨਿਆਦ ਹੈ।

ਹਯਾ ਨਬੀਆਂ ਦੀ ਸਿਫਤ (ਵਿਸ਼ੇਸ਼ਤਾ) ਹੈ ਅਤੇ ਉਨ੍ਹਾਂ ਵੱਲੋਂ ਹੀ ਅੱਗੇ ਪਹੁੰਚਾਈ ਗਈ ਹੈ

ਹਯਾ ਇੱਕ ਅਜਿਹੀ ਚੀਜ਼ ਹੈ, ਜੋ ਇੱਕ ਮੁਸਲਮਾਨ ਨੂੰ ਉਸਦੇ ਵਿਅਕਤਿਤਵ (ਸ਼ਖ਼ਸੀਅਤ) ਨੂੰ ਸੋਹਣਾ ਬਣਾਉਣ ਵਾਲੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਉਸਨੂੰ ਗੰਦਾ ਕਰਨ ਵਾਲੇ ਕੰਮਾਂ ਤੋਂ ਦੂਰ ਰੱਖਦੀ ਹੈ।

ਨਵਵੀ ਕਹਿੰਦੇ ਹਨ: ਇੱਥੇ ਜੋ ਹੁਕਮ ਆਇਆ ਹੈ, ਉਹ ਹਲਾਲ (ਜਾਇਜ਼) ਹੋਣ ਦਾ ਪ੍ਰਮਾਣਕ ਹੈ। ਭਾਵ ਜਦੋਂ ਤੁਸੀਂ ਕੋਈ ਕੰਮ ਕਰਨ ਦਾ ਇਰਾਦਾ ਕਰੋ, ਤਾਂ ਜੇਕਰ ਕੰਮ ਅਜਿਹਾ ਹੋਵੇ ਕਿ ਜਿਸ ਨੂੰ ਕਰਨ ਵੇਲੇ ਅੱਲਾਹ ਤੋਂ ਅਤੇ ਲੋਕਾਂ ਤੋਂ ਹਯਾ (ਸੰਗ) ਨਾ ਆਉਂਦੀ ਹੋਵੇ, ਤਾਂ ਕਰ ਲਵੋ। ਲੇਕਿਨ ਜੇ ਹਯਾ ਆਉਂਦੀ ਹੋਵੇ, ਤਾਂ ਨਾ ਕਰੋ। ਇਸੇ 'ਤੇ ਇਸਲਾਮ ਦਾ ਦਾਰੋਮਦਾਰ ਹੈ। ਇਸਨੂੰ ਇੰਜ ਸਮਝੋ ਕਿ ਜਿਨ੍ਹਾਂ ਵਾਜਿਬ (ਲਾਜ਼ਮੀ ਕੀਤੇ) ਤੇ ਮੁਸਤਹਬ (ਪਸੰਦ ਕੀਤੇ) ਕੰਮਾਂ ਨੂੰ ਕਰਨ ਦਾ ਹੁਕਮ ਆਇਆ ਹੋਵੇ, ਉਨ੍ਹਾਂ ਨੂੰ ਛੱਡਣ ਵਿੱਚ ਹਯਾ ਕੀਤੀ ਜਾਂਦੀ ਹੈ, ਅਤੇ ਜਿਨ੍ਹਾਂ ਹਰਾਮ (ਮਨਾਹ ਕੀਤੀਆਂ) ਤੇ ਮਕਰੁਹ (ਨਾਪਸੰਦ ਕੀਤੀਆਂ) ਚੀਜ਼ਾਂ ਤੋਂ ਰੋਕਿਆ ਗਿਆ ਹੈ, ਉਨ੍ਹਾਂ ਨੂੰ ਕਰਨ ਵਿੱਚ ਹਯਾ ਕੀਤੀ ਜਾਂਦੀ ਹੈ। ਜਦੋਂ ਕਿ ਮੁਬਾਹ (ਜਾਇਜ਼) ਕੰਮਾਂ ਨੂੰ ਕਰਨ ਵਿੱਚ ਹਯਾ ਕਰਨਾ ਵੀ ਠੀਕ ਹੈ ਅਤੇ ਛੱਡਣ ਵਿੱਚ ਹਯਾ ਕਰਨਾ ਵੀ ਠੀਕ ਹੈ। ਇੰਜ ਇਸ ਹਦੀਸ ਦੇ ਦਾਇਰੇ ਵਿੱਚ ਸ਼ਰੀਅਤ ਦੇ ਪੰਜੋ ਪ੍ਰਾਵਧਾਨ ਆ ਗਏ। ਜਦੋਂ ਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਸ ਹਦੀਸ ਵਿੱਚ ਦਿੱਤਾ ਗਿਆ ਹੁਕਮ ਧਮਕੀ ਵਜੋਂ ਆਇਆ ਹੈ ਅਤੇ ਇਸ ਦਾ ਭਾਵ ਇਹ ਹੈ ਕਿ ਜਦੋਂ ਤੁਹਾਥੋਂ ਹਯਾ ਖੋਹ ਲਈ ਜਾਵੇ, ਤਾਂ ਤੁਹਾਡਾ ਜੋ ਵੀ ਜੀ ਕਰੇ, ਕਰੋ; ਅੱਲਾਹ ਤੁਹਾਨੂੰ ਜ਼ਰੂਰ ਇਸਦੀ ਸਜ਼ਾ ਦੇਵੇਗਾ। ਅਤੇ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਹੁਕਮ ਦਾ ਭਾਵ ਸੂਚਨਾ (ਖਬਰ) ਦੇਣਾ ਹੈ ਯਾਨੀ ਕਿ ਜਿਸਨੂੰ ਹਯਾ ਨਾ ਰੋਕੇ, ਉਹ ਜੋ ਚਾਹੁੰਦਾ ਹੈ, ਕਰਦਾ ਫਿਰਦਾ ਹੈ।

التصنيفات

Praiseworthy Morals