ਅੱਲਾਹ ਦੇ ਨਬੀ ﷺ ਜਦੋਂ ਸ਼ੌਚ (ਬਾਥਰੂਮ) ਤੋਂ ਬਾਹਰ ਨਿੱਕਲਦੇ, ਤਾਂ ਕਹਿੰਦੇ: "غُفْرَانَكَ - ਗੁਫ਼ਰਾਨਕਾ" (ਹੇ ਅੱਲਾਹ! ਮੈਂ ਤੈਥੋਂ ਮਾਫ਼ੀ ਮੰਗਦਾ…

ਅੱਲਾਹ ਦੇ ਨਬੀ ﷺ ਜਦੋਂ ਸ਼ੌਚ (ਬਾਥਰੂਮ) ਤੋਂ ਬਾਹਰ ਨਿੱਕਲਦੇ, ਤਾਂ ਕਹਿੰਦੇ: "غُفْرَانَكَ - ਗੁਫ਼ਰਾਨਕਾ" (ਹੇ ਅੱਲਾਹ! ਮੈਂ ਤੈਥੋਂ ਮਾਫ਼ੀ ਮੰਗਦਾ ਹਾਂ।)।

ਮੋਮਿਨਾਂ ਦੀ ਮਾਂ ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਜਦੋਂ ਸ਼ੌਚ (ਬਾਥਰੂਮ) ਤੋਂ ਬਾਹਰ ਨਿੱਕਲਦੇ, ਤਾਂ ਕਹਿੰਦੇ: "غُفْرَانَكَ - ਗੁਫ਼ਰਾਨਕਾ" (ਹੇ ਅੱਲਾਹ! ਮੈਂ ਤੈਥੋਂ ਮਾਫ਼ੀ ਮੰਗਦਾ ਹਾਂ।)।

[صحيح] [رواه أبو داود والترمذي وابن ماجه وأحمد]

الشرح

ਅੱਲਾਹ ਦੇ ਨਬੀ ﷺ ਜਦੋਂ ਆਪਣੀ ਜ਼ਰੂਰਤ ਪੂਰੀ ਕਰਕੇ ਭਾਵ ਪਖਾਨੇ ਦੀ ਥਾਂ ਤੋਂ ਨਿੱਕਲਦੇ, ਤਾਂ ਫਰਮਾਉਂਦੇ: ਹੇ ਅੱਲਾਹ! ਮੈਂ ਤੈਥੋਂ ਮਾਫ਼ੀ ਮੰਗਦਾ ਹਾਂ।

فوائد الحديث

ਸ਼ੌਚ (ਪਖਾਨੇ) ਦੀ ਥਾਂ ਤੋਂ ਬਾਹਰ ਨਿੱਕਲਣ ਤੋਂ ਬਾਅਦ "ਗੁਫ਼ਰਾਨਕਾ" ਕਹਿਣਾ ਮੁਸਤਹੱਬ (ਵਧੇਰੇ ਚੰਗਾ) ਹੈ।

ਅੱਲਾਹ ਦੇ ਨਬੀ ﷺ ਹਰ ਹਾਲਤ ਵਿੱਚ ਅੱਲਾਹ ਤੋਂ ਮਾਫ਼ੀ ਮੰਗਦੇ ਰਹਿੰਦੇ ਸਨ।

ਸ਼ੌਚ ਕਰਨ ਤੋਂ ਬਾਅਦ ਮਾਫ਼ੀ ਮੰਗਣ ਦਾ ਕੀ ਕਾਰਨ ਹੈ? ਇਸ ਬਾਰੇ ਨਿਮਨਲਿਖਿਤ ਗੱਲਾਂ ਕਹੀਆਂ ਗਈਆਂ ਹਨ: ਅੱਲਾਹ ਦੀਆਂ ਬਖਸ਼ੀਆਂ ਅਣਗਿਣਤ ਨੇਮਤਾਂ (ਮਿਹਰਾਂ) ਦਾ ਪੂਰਾ ਸ਼ੁਕਰ ਨਾ ਕਰ ਸਕਣ ਦੇ ਅਧਾਰ 'ਤੇ। ਪੇਟ ਵਿੱਚੋਂ ਨੁਕਸਾਨ ਦੇਣ ਵਾਲੀਆਂ ਚੀਜ਼ਾਂ ਦੇ ਆਸਾਨੀ ਨਾਲ ਬਾਹਰ ਨਿੱਕਲ ਜਾਣ ਦੇ ਅਧਾਰ 'ਤੇ। ਬੰਦਾ ਇਸ ਲਈ ਵੀ ਮਾਫ਼ੀ ਮੰਗਦਾ ਹੈ ਕਿ ਸ਼ੌਚ ਕਰਨ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਤੋਂ ਦੂਰ ਰਹਿੰਦਾ ਹੈ।

التصنيفات

Toilet Manners