إعدادات العرض
ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਸ਼ੁਰੂ ਕਰਦੇ ਤਾਂ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕਦੇ
ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਸ਼ੁਰੂ ਕਰਦੇ ਤਾਂ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕਦੇ
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਸ਼ੁਰੂ ਕਰਦੇ ਤਾਂ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕਦੇ, ਜਦੋਂ ਰੁਕੂ ਲਈ ਤਕਬੀਰ ਕਹਿੰਦੇ (ਤਦ ਵੀ ਦੋਵੇਂ ਹੱਥਾਂ ਨੂੰ ਚੁੱਕਦੇ) ਅਤੇ ਜਦੋਂ ਰੁਕੂ ਤੋਂ ਸਿਰ ਚੁੱਕਦੇ ਤਦ ਵੀ ਇਸੇ ਤਰੀਕੇ ਨਾਲ ਆਪਣੇ ਦੋਵੇਂ ਹੱਥ ਚੁੱਕਦੇ ਅਤੇ "سَمِعَ الله لمن حَمِدَهُ رَبَّنَا ولك الحمد - ਸਮੀਅੱਲਾਹੁ ਲਿਮਨ ਹਮਿਦਾਹ, ਰੱਬਾਨਾ ਵਲਾਕਲ ਹਮਦ" ਕਹਿੰਦੇ। ਲੇਕਿਨ ਸਜਦੇ ਵਿੱਚ ਇੰਜ (ਹੱਥ ਚੁੱਕਣਾ) ਨਹੀਂ ਕਰਦੇ ਸਨ।
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी සිංහල ئۇيغۇرچە Hausa Português Kurdî Kiswahili دری অসমীয়া Tiếng Việt Svenska Yorùbá Кыргызча ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Čeština Українська Magyar Македонски Lietuvių Azərbaycan Wolof አማርኛ Malagasy Oromoo ไทย Deutsch मराठी O‘zbek ភាសាខ្មែរ Shqip தமிழ் မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨਮਾਜ਼ ਵਿੱਚ ਤਿੰਨ ਮੌਕਿਆਂ 'ਤੇ ਆਪਣੇ ਹੱਥਾਂ ਨੂੰ ਆਪਣੇ ਮੋਢਿਆਂ ਦੇ ਬਰਾਬਰ ਜਾਂ ਉਨ੍ਹਾਂ ਦੇ ਸਾਹਮਣੇ ਤੱਕ ਚੁੱਕਦੇ ਸੀ। ਪਹਿਲੀ ਥਾਂ: ਨਮਾਜ਼ ਸ਼ੁਰੂ ਕਰਨ 'ਤੇ ਤਕਬੀਰ-ਏ-ਤਹਿਰੀਮਾ (ਪਹਿਲੀ ਅੱਲਾਹੁ-ਅਕਬਰ) ਕਹਿਣ ਵੇਲੇ। ਦੂਜੀ ਥਾਂ: ਰੁਕੂ ਲਈ ਤਕਬੀਰ (ਅੱਲਾਹੁ ਅਕਬਰ) ਕਹਿਣ ਵੇਲੇ। ਤੀਜੀ ਥਾਂ: ਰੁਕੂ ਤੋਂ ਸਿਰ ਚੁੱਕਣ ਅਤੇ "سمع الله لمن حمده ربنا ولك الحمد - ਸਮੀਅੱਲਾਹੁ ਲਿਮਨ ਹਮਿਦਾਹ, ਰੱਬਾਨਾ ਵਲਾਕਲ ਹਮਦ" ਕਹਿਣ ਵੇਲੇ। ਆਪ ﷺ ਸਜਦੇ ਵਿੱਚ ਜਾਣ ਵੇਲੇ ਅਤੇ ਸਜਦੇ ਤੋਂ ਉੱਠਣ ਵੇਲੇ ਹੱਥ ਨਹੀਂ ਚੁੱਕਦੇ ਸੀ।فوائد الحديث
ਦੋਵੇਂ ਹੱਥਾਂ ਨੂੰ ਚੁੱਕਣ ਦੀ ਇੱਕ ਹਿਕਮਤ (ਸਿਆਣਪ) ਇਹ ਹੈ ਕਿ ਇਹ ਨਮਾਜ਼ ਦਾ ਸ਼ਿੰਗਾਰ ਹੈ ਅਤੇ ਅੱਲਾਹ ਤਆਲਾ ਦੇ ਸਤਿਕਾਰ ਦੀ ਨਿਸ਼ਾਨੀ ਹੈ।
ਅੱਲਾਹ ਦੇ ਨਬੀ ﷺ ਤੋਂ ਇੱਕ ਚੌਥੀ ਥਾਂ 'ਤੇ ਵੀ ਹੱਥ ਚੁੱਕਣਾ ਸਾਬਤ ਹੈ। ਇਸ ਦੀ ਵਿਆਖਿਆ ਸੁਨਨ ਅਬੁ-ਦਾਉਦ ਆਦਿ ਵਿੱਚ ਅਬੁ-ਹੁਮੈਦ ਸਾਅਦੀ ਦੀ ਇੱਕ ਰਿਵਾਇਤ ਵਿੱਚ ਹੈ। ਇਹ ਥਾਂ ਤਿੰਨ ਅਤੇ ਚਾਰ ਰਕਾਅਤਾਂ ਵਾਲੀਆਂ ਨਮਾਜ਼ਾਂ ਵਿੱਚ ਪਹਿਲੇ ਤਸ਼ੱਹੁਦ ਤੋਂ ਖੜ੍ਹੇ ਹੋਣ ਦਾ ਸਥਾਨ ਹੈ।
ਅੱਲਾਹ ਦੇ ਨਬੀ ﷺ ਤੋਂ ਇਹ ਵੀ ਸਾਬਤ ਹੈ ਕਿ ਆਪ ﷺ ਦੋਵੇਂ ਹੱਥਾਂ ਨੂੰ ਦੋਵੇਂ ਕੰਨਾਂ ਦੇ ਨਿਚਲੇ ਹਿੱਸੇ ਤੱਕ, ਉਨ੍ਹਾਂ ਨੂੰ ਛੂਹੇ ਬਗੈਰ ਚੁੱਕਿਆ ਕਰਦੇ ਸਨ। ਸਹੀ ਬੁਖਾਰੀ ਤੇ ਸਹੀ ਮੁਸਲਿਮ ਦੀ ਇੱਕ ਰਿਵਾਇਤ ਵਿੱਚ ਮਾਲਿਕ ਬਿਨ ਹੁਵੈਰਿਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਜਦੋਂ ਤਕਬੀਰ ਕਹਿੰਦੇ, ਤਾਂ ਦੋਵੇਂ ਹੱਥਾਂ ਨੂੰ ਚੁੱਕ ਕੇ ਦੋਵੇਂ ਕੰਨਾਂ ਦੇ ਨਿਚਲੇ ਹਿੱਸੇ ਦੇ ਬਰਾਬਰ ਲੈ ਜਾਂਦੇ।
"سَمِعَ اللَّهُ لِمَنْ حَمِدَهُ - ਸਮੀਅੱਲਾਹੁ ਲਿਮਨ ਹਮਿਦਾਹ" ਅਤੇ "رَبَّنَا وَلَكَ الحَمْدُ - ਰੱਬਾਨਾ ਵਲਾਕਲ ਹਮਦ" — ਦੋਵਾਂ ਨੂੰ ਸਿਰਫ਼ ਇਮਾਮ ਅਤੇ ਇਕੱਲਾ ਨਮਾਜ਼ੀ (ਮੁਨਫਰਿਦ) ਕਹਿਣਗੇ। ਮੁਕਤਦੀ (ਇਮਾਮ ਦੇ ਪਿੱਛੇ ਵਾਲਾ ਨਮਾਜ਼ੀ) ਸਿਰਫ਼ ਰੱਬਾਨਾ ਵਲਾਕਲ ਹਮਦ ਕਹੇਗਾ।
ਅੱਲਾਹ ਦੇ ਨਬੀ ﷺ ਤੋਂ ਰੁਕੂ ਤੋਂ ਬਾਅਦ "رَبَّنَا وَلَكَ الحَمْدُ -ਰੱਬਾਨਾ ਵਲਾਕਲ ਹਮਦ" ਦੇ ਸ਼ਬਦ ਚਾਰ ਤਰੀਕਿਆਂ ਤੋਂ ਕਹਿਣੇ ਸਾਬਤ ਹਨ; ਜਿਨ੍ਹਾਂ ਵਿੱਚੋਂ ਇੱਕ ਇਹ ਹੈ। ਬਿਹਤਰ ਇਹ ਹੈ ਕਿ ਇਨਸਾਨ ਇਨ੍ਹਾਂ ਸਾਰਿਆਂ ਤਰੀਕਿਆਂ ਨੂੰ ਬਦਲ-ਬਦਲ ਕੇ ਕਹੇ, ਕਦੇ ਇੱਕ ਪੜ੍ਹੇ ਤਾਂ ਕਦੇ ਦੂਜਾ।
التصنيفات
Method of Prayer