ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਪੜ੍ਹਦੇ, ਤਾਂ (ਸਜਦੇ ਵਿੱਚ) ਆਪਣੀਆਂ ਦੋਵਾਂ ਬਾਹਾਂ ਨੂੰ ਇੰਨਾ ਖੋਲ੍ਹ ਦਿੰਦੇ ਕਿ ਆਪ ﷺ ਦੀਆਂ ਦੋਵਾਂ ਬਗਲਾਂ…

ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਪੜ੍ਹਦੇ, ਤਾਂ (ਸਜਦੇ ਵਿੱਚ) ਆਪਣੀਆਂ ਦੋਵਾਂ ਬਾਹਾਂ ਨੂੰ ਇੰਨਾ ਖੋਲ੍ਹ ਦਿੰਦੇ ਕਿ ਆਪ ﷺ ਦੀਆਂ ਦੋਵਾਂ ਬਗਲਾਂ (ਕੱਛਾਂ) ਦੀ ਸਫ਼ੈਦੀ ਦਿੱਸਣ ਲੱਗ ਜਾਂਦੀ।

ਅਬਦੁੱਲਾਹ ਬਿਨ ਮਾਲਿਕ ਬਿਨ ਬੁਹੈਨਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਪੜ੍ਹਦੇ, ਤਾਂ (ਸਜਦੇ ਵਿੱਚ) ਆਪਣੀਆਂ ਦੋਵਾਂ ਬਾਹਾਂ ਨੂੰ ਇੰਨਾ ਖੋਲ੍ਹ ਦਿੰਦੇ ਕਿ ਆਪ ﷺ ਦੀਆਂ ਦੋਵਾਂ ਬਗਲਾਂ (ਕੱਛਾਂ) ਦੀ ਸਫ਼ੈਦੀ ਦਿੱਸਣ ਲੱਗ ਜਾਂਦੀ।

[صحيح] [متفق عليه]

الشرح

ਅੱਲਾਹ ਦੇ ਨਬੀ ﷺ ਜਦੋਂ ਸਜਦਾ ਕਰਦੇ, ਤਾਂ ਸਜਦੇ ਕਰਨ ਵੇਲੇ ਦੋਵੇਂ ਹੱਥਾਂ ਦੇ ਪਹਿਲੂਆਂ (ਪਾਸਿਆਂ) ਨੂੰ ਇੰਨਾ ਜ਼ਿਆਦਾ ਹਟਾ ਲੈਂਦੇ ਕਿ ਦੋਵੇਂ ਬਗਲਾਂ (ਕੱਛਾਂ) ਦੀ ਚਮੜੀ ਦੀ ਸਫ਼ੈਦੀ ਦਿੱਸਣ ਲਗ ਜਾਂਦੀ। ਇਹ ਅਸਲ ਵਿੱਚ ਦੋਵੇਂ ਬਾਹਾਂ ਨੂੰ ਦੋਵਾਂ ਪਾਸਿਆਂ ਤੋਂ ਵੱਖ ਰੱਖਣ ਵਿੱਚ ਜ਼ਿਆਦਾ ਜ਼ੋਰ ਲਗਾਉਣਾ ਹੈ।

فوائد الحديث

ਸਜਦੇ ਦੀ ਹਾਲਤ ਵਿੱਚ ਦੋਵੇਂ ਬਾਹਾਂ ਨੂੰ ਦੋਵੇਂ ਪਾਸਿਆਂ ਤੋਂ ਵੱਖ ਰੱਖਣਾ ਮੁਸਤਹੱਬ (ਵਧੇਰੇ ਚੰਗਾ) ਹੈ।

ਜਦੋਂ ਮੁਕਤਦੀ (ਇਮਾਮ ਦੇ ਪਿੱਛੇ ਨਮਾਜ਼ ਪੜ੍ਹਨ ਵਾਲੇ) ਦੀਆਂ ਦੋਨੋਂ ਬਾਹਾਂ ਨੂੰ ਜ਼ਿਆਦਾ ਖੋਲ੍ਹਣ ਕਰਕੇ ਨਾਲ ਵਾਲੇ ਨਮਾਜ਼ੀ ਨੂੰ ਤਕਲੀਫ਼ ਹੋਣ ਲੱਗੇ, ਤਾਂ ਇੰਜ ਕਰਨਾ ਸ਼ਰੀਅਤ ਦੇ ਹਿਸਾਬ ਨਾਲ ਸਹੀ ਨਹੀਂ ਹੋਵੇਗਾ।

ਸਜਦੇ ਦੀ ਹਾਲਤ ਵਿੱਚ ਬਾਹਾਂ ਨੂੰ ਪਾਸਿਆਂ ਤੋਂ ਦੂਰ ਰੱਖਣ ਪਿੱਛੇ ਬਹੁਤ ਸਾਰੀਆਂ ਹਿਕਮਤਾਂ (ਸਿਆਣਪ) ਅਤੇ ਸਾਰੇ ਫ਼ਾਇਦੇ ਹਨ। ਜਿਵੇਂ: ਨਮਾਜ਼ ਵਿੱਚ ਉਤਸ਼ਾਹ ਅਤੇ ਦਿਲ ਲੱਗਣ ਦੀ ਭਾਵਨਾ ਨੂੰ ਦਰਸਾਉਣਾ ਅਤੇ ਇਹ ਕਿ ਜਦੋਂ ਇਨਸਾਨ ਸਜਦੇ ਦੇ ਸਾਰੇ ਅੰਗਾਂ ਨੂੰ ਧਰਤੀ 'ਤੇ ਰੱਖ ਦਿੰਦਾ ਹੈ, ਤਾਂ ਹਰ ਅੰਗ ਇਬਾਦਤ ਵਿੱਚ ਰੁੱਝ ਜਾਂਦਾ ਹੈ। ਕੁੱਝ ਲੋਕ ਇਸਦੀ ਹਿਕਮਤ ਇਹ ਦੱਸਦੇ ਹਨ ਕਿ ਇਹ ਹਾਲਤ ਨਿਮਰਤਾ ਦਾ ਪ੍ਰਗਟਾਵਾ ਕਰਨ ਵਾਲੀ ਹੈ ਅਤੇ ਚਿਹਰੇ ਤੇ ਨੱਕ ਨੂੰ ਜ਼ਮੀਨ 'ਤੇ ਰੱਖਣ ਵਿੱਚ ਜ਼ਿਆਦਾ ਮਦਦ ਕਰਦੀ ਹੈ। ਇਸ ਨਾਲ ਇਨਸਾਨ ਦੇ ਸ਼ਰੀਰ ਦਾ ਹਰ ਅੰਗ ਵੱਖਰੇ ਤੌਰ 'ਤੇ ਦਿੱਸਦਾ ਹੈ।

التصنيفات

Prophet's Guidance on Prayer