ਅੱਲਾਹ ਦੇ ਰਸੂਲ ﷺ ਨੂੰ ਜਦੋਂ ਛਿੱਕ ਆਉਂਦੀ, ਤਾਂ ਆਪਣਾ ਹੱਥ ਜਾਂ ਕੱਪੜਾ ਮੂੰਹ 'ਤੇ ਰੱਖ ਲੈਂਦੇ ਅਤੇ ਉਸ ਨਾਲ ਆਪਣੀ ਆਵਾਜ਼ ਨੂੰ ਹੌਲੀ ਜਾਂ ਖਤਮ…

ਅੱਲਾਹ ਦੇ ਰਸੂਲ ﷺ ਨੂੰ ਜਦੋਂ ਛਿੱਕ ਆਉਂਦੀ, ਤਾਂ ਆਪਣਾ ਹੱਥ ਜਾਂ ਕੱਪੜਾ ਮੂੰਹ 'ਤੇ ਰੱਖ ਲੈਂਦੇ ਅਤੇ ਉਸ ਨਾਲ ਆਪਣੀ ਆਵਾਜ਼ ਨੂੰ ਹੌਲੀ ਜਾਂ ਖਤਮ ਕਰ ਲੈਂਦੇ।

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਨੂੰ ਜਦੋਂ ਛਿੱਕ ਆਉਂਦੀ, ਤਾਂ ਆਪਣਾ ਹੱਥ ਜਾਂ ਕੱਪੜਾ ਮੂੰਹ 'ਤੇ ਰੱਖ ਲੈਂਦੇ ਅਤੇ ਉਸ ਨਾਲ ਆਪਣੀ ਆਵਾਜ਼ ਨੂੰ ਹੌਲੀ ਜਾਂ ਖਤਮ ਕਰ ਲੈਂਦੇ।

[صحيح] [رواه أبو داود والترمذي وأحمد]

الشرح

ਅੱਲਾਹ ਦੇ ਨਬੀ ﷺ ਨੂੰ ਜਦੋਂ ਛਿੱਕ ਆਉਂਦੀ: ਤਾਂ ਸਭ ਤੋਂ ਪਹਿਲਾਂ ਆਪਣੇ ਮੂੰਹ 'ਤੇ ਹੱਥ ਜਾਂ ਕੱਪੜਾ ਰੱਖਦੇ, ਤਾਂ ਜੋ ਮੂੰਹ ਜਾਂ ਨੱਕ ਤੋਂ ਕੋਈ ਅਜਿਹੀ ਚੀਜ਼ ਨਾ ਨਿੱਕਲੇ, ਜਿਸ ਨਾਲ ਕੋਲ ਬੈਠੇ ਵਿਅਕਤੀ ਨੂੰ ਪਰੇਸ਼ਾਨੀ ਹੋਵੇ। ਦੂਜੇ ਨੰਬਰ 'ਤੇ ਆਪਣੀ ਆਵਾਜ਼ ਨੂੰ ਹੌਲੀ ਕਰ ਲੈਂਦੇ।

فوائد الحديث

ਅੱਲਾਹ ਦੇ ਨਬੀ ﷺ ਦੇ ਛਿੱਕਣ ਦੇ ਤਰੀਕੇ ਦਾ ਬਿਆਨ ਅਤੇ ਉਸ ਵਿੱਚ ਆਪ ﷺ ਦੀ ਪੇਰਵੀ (ਪਾਲਣਾ) ਕਰਨੀ।

ਛਿੱਕਣ ਵੇਲੇ ਮੂੰਹ ਅਤੇ ਨੱਕ ਉੱਤੇ ਕੱਪੜਾ ਜਾਂ ਰੁਮਾਲ ਆਦਿ ਰੱਖ ਲੈਣਾ ਮੁਸਤਹੱਬ (ਪਸੰਦੀਦਾ) ਹੈ, ਤਾਂ ਜੋ ਇਸ ਨਾਲ ਕੋਈ ਅਜਿਹੀ ਚੀਜ਼ ਨਾ ਨਿੱਕਲੇ, ਜਿਸ ਨਾਲ ਕੋਲ ਬੈਠੇ ਵਿਅਕਤੀ ਨੂੰ ਪਰੇਸ਼ਾਨੀ ਹੋਵੇ।

ਛਿੱਕਣ ਵੇਲੇ ਆਵਾਜ਼ ਹੌਲੀ ਕਰ ਲੈਣੀ ਚਾਹੀਦੀ ਹੈ। ਇਹ ਅਦਬ ਅਤੇ ਚੰਗੇ ਅਖਲਾਕ (ਆਚਰਣ) ਦਾ ਹਿੱਸਾ ਹੈ।

التصنيفات

Manners of Sneezing and Yawning, Muhammadan Qualities