“ਵਿਰਾਸਤ ਦੇ ਨਿਧਾਰਤ ਹਿੱਸੇ ਉਨ੍ਹਾਂ ਦੇ ਹੱਕਦਾਰਾਂ ਨੂੰ ਦੇ ਦਿਓ; ਫੇਰ ਜੋ ਕੁੱਝ ਬਾਕੀ ਬਚ ਜਾਵੇ, ਉਹ ਮ੍ਰਿਤਕ ਸਭ ਤੋਂ ਨੇੜਲੇ ਮਰਦ ਸੰਬੰਧੀ…

“ਵਿਰਾਸਤ ਦੇ ਨਿਧਾਰਤ ਹਿੱਸੇ ਉਨ੍ਹਾਂ ਦੇ ਹੱਕਦਾਰਾਂ ਨੂੰ ਦੇ ਦਿਓ; ਫੇਰ ਜੋ ਕੁੱਝ ਬਾਕੀ ਬਚ ਜਾਵੇ, ਉਹ ਮ੍ਰਿਤਕ ਸਭ ਤੋਂ ਨੇੜਲੇ ਮਰਦ ਸੰਬੰਧੀ (ਰਿਸ਼ਤੇਦਾਰ) ਲਈ ਹੈ।”

ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: “ਵਿਰਾਸਤ ਦੇ ਨਿਧਾਰਤ ਹਿੱਸੇ ਉਨ੍ਹਾਂ ਦੇ ਹੱਕਦਾਰਾਂ ਨੂੰ ਦੇ ਦਿਓ; ਫੇਰ ਜੋ ਕੁੱਝ ਬਾਕੀ ਬਚ ਜਾਵੇ, ਉਹ ਮ੍ਰਿਤਕ ਸਭ ਤੋਂ ਨੇੜਲੇ ਮਰਦ ਸੰਬੰਧੀ (ਰਿਸ਼ਤੇਦਾਰ) ਲਈ ਹੈ।”

[صحيح] [متفق عليه]

الشرح

ਨਬੀ ﷺ ਵਿਰਾਸਤ ਵੰਡਣ ਵਾਲਿਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਵਿਰਾਸਤ ਨੂੰ ਉਸ ਦੇ ਹੱਕਦਾਰਾਂ ਵਿੱਚ ਇਨਸਾਫ਼ ਨਾਲ ਅਤੇ ਸ਼ਰੀਅਤ ਅਨੁਸਾਰ ਵੰਡਣ। ਸੋ! ਉਹ ਵਾਰਿਸ ਜਿਨ੍ਹਾਂ ਦੇ ਹਿੱਸੇ ਕੁਰਆਨ ਵਿੱਚ ਦਰਜ (ਨਿਰਧਾਰਤ) ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦਿੱਤੇ ਜਾਣ। ਉਹ ਨਿਰਧਾਰਤ ਹਿੱਸੇ ਹਨ: ਦੋ-ਤਿਹਾਈ, ਇੱਕ ਤਿਹਾਈ, ਛੇਵਾਂ ਹਿੱਸਾ, ਅੱਧਾ ਹਿੱਸਾ, ਇੱਕ ਚੌਥਾਈ ਅਤੇ ਅੱਠਵਾਂ ਹਿੱਸਾ। ਫੇਰ ਉਸ ਤੋਂ ਬਾਅਦ ਜੋ ਬਚ ਜਾਵੇ ਉਹ ਮ੍ਰਿਤਕ ਦੇ ਸਭ ਤੋਂ ਨੇੜਲੇ ਮਰਦ ਰਿਸ਼ਤੇਦਾਰਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਅਰਬੀ ਭਾਸ਼ਾ ਵਿੱਚ ‘ਅਸਬਾ’ ਕਿਹਾ ਜਾਂਦਾ ਹੈ।

فوائد الحديث

ਇਹ ਹਦੀਸ ਵਿਰਾਸਤ ਦੀ ਵੰਡ ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਅਸੂਲ ਦਾ ਦਰਜਾ ਰੱਖਦੀ ਹੈ।

ਵਿਰਾਸਤ ਦੀ ਵੰਡ ਨਿਰਧਾਰਤ ਹਿੱਸੇਦਾਰਾਂ ਤੋਂ ਸ਼ੁਰੂ ਹੋਵੇਗੀ।

ਨਿਰਧਾਰਤ ਹਿੱਸਿਆਂ ਤੋਂ ਬਾਅਦ ਜੋ ਬਚ ਜਾਵੇ, ਉਹ ਅਸਬਾ (ਨੇੜਲੇ ਮਰਦ ਸੰਬੰਧੀਆਂ) ਨੂੰ ਮਿਲਦਾ ਹੈ।

ਇਸ ਵਿੱਚ ਵੀ ਵੱਧ ਨੇੜਲੇ ਰਿਸ਼ਤੇਦਾਰ ਨੂੰ ਪਹਿਲ ਦਿੱਤੀ ਜਾਂਦੀ ਹੈ। ਸੋ ਕੋਈ ਦੂਰ ਦਾ ਰਿਸ਼ਤੇਦਾਰ ਜਿਵੇਂ ਚਾਚਾ, ਨੇੜੇ ਦੇ ਰਿਸ਼ਤੇਦਾਰ ਜਿਵੇਂ ਪਿਤਾ ਦੇ ਹੁੰਦੇ ਹੋਏ ਅਸਬਾ ਦੀ ਹੈਸੀਅਤ ਨਾਲ ਵਾਰਿਸ ਨਹੀਂ ਬਣੇਗਾ।

ਜਦੋਂ ਨਿਰਧਾਰਤ ਹਿੱਸੇਦਾਰਾਂ ਨੂੰ ਦੇਣ ਤੋਂ ਬਾਅਦ ਸਾਰਾ ਧਨ ਖਤਮ ਹੋ ਜਾਵੇ, ਤਾਂ ਅਸਬਾ ਰਿਸ਼ਤੇਦਾਰਾਂ ਨੂੰ ਕੁੱਝ ਨਹੀਂ ਮਿਲੇਗਾ।

التصنيفات

Agnates