“ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ…

“ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ ਵਿੱਚ ਵੀ ਮਿਹਰਾਂ ਦਿੱਤੀਆਂ ਜਾਂਦੀਆਂ ਹਨ ਤੇ ਆਖਰਤ ਵਿੱਚ ਵੀ ਉਸਦਾ ਬਦਲਾ ਮਿਲਦਾ ਹੈ

ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: “ਬੇਸ਼ੱਕ ਅੱਲਾਹ ਕਿਸੇ ਮੋਮਿਨ ਦੁਆਰਾ ਕੀਤੇ ਗਏ ਕਿਸੇ ਵੀ ਭਲਾਈ ਦੇ ਕੰਮ ਨੂੰ ਬਰਬਾਦ ਨਹੀਂ ਕਰਦਾ। ਉਸ ਨੂੰ ਚੰਗੇ ਕੰਮ ਦੇ ਬਦਲੇ ਵਿੱਚ ਦੁਨੀਆ ਵਿੱਚ ਵੀ ਮਿਹਰਾਂ ਦਿੱਤੀਆਂ ਜਾਂਦੀਆਂ ਹਨ ਤੇ ਆਖਰਤ ਵਿੱਚ ਵੀ ਉਸਦਾ ਬਦਲਾ ਮਿਲਦਾ ਹੈ। ਜਦੋਂ ਕਿ ਕਾਫ਼ਿਰ ਨੂੰ ਉਸ ਦੇ ਚੰਗੇ ਕੰਮਾਂ ਲਈ, ਜੋ ਉਸ ਨੇ ਦੁਨੀਆ ਵਿੱਚ ਅੱਲਾਹ ਲਈ ਕੀਤੇ ਹੋਣ, ਦੁਨੀਆ ਵਿੱਚ ਹੀ ਵਧੀਆ ਬਦਲਾ ਦੇ ਦਿੱਤਾ ਜਾਂਦਾ ਹੈ; ਇੱਥੋਂ ਤੱਕ ਕਿ ਜਦੋਂ ਉਹ ਆਖਰਤ ਵਿੱਚ ਪਹੁੰਚਦਾ ਹੈ, ਤਾਂ ਉਸ ਕੋਲ ਕੋਈ ਨੇਕੀ ਬਾਕੀ ਨਹੀਂ ਰਹਿੰਦੀ ਜਿਸ ਦਾ ਬਦਲਾ ਉਸ ਨੂੰ ਦਿੱਤਾ ਜਾਵੇ।”

[صحيح] [رواه مسلم]

الشرح

ਨਬੀ ﷺ ਨੇ ਇਸ ਹਦੀਸ ਵਿੱਚ ਮੋਮਿਨਾਂ (ਈਮਾਨ ਵਾਲਿਆਂ) ਉੱਤੇ ਅੱਲਾਹ ਤਾਆਲਾ ਦੀ ਵੱਡੀ ਮਿਹਰ ਤੇ ਕਿਰਪਾ ਅਤੇ ਕਾਫਿਰਾਂ (ਅਧਰਮੀਆਂ) ਨਾਲ ਉਸਦੇ ਇਨਸਾਫ ਬਾਰੇ ਦੱਸਿਆ ਹੈ। ਜੇਕਰ ਗੱਲ ਕਰੀਏ ਮੋਮਿਨ ਦੀ, ਤਾਂ ਉਸਦੇ ਕਿਸੇ ਵੀ ਨੇਕ ਅਮਲ ਦਾ ਸਵਾਬ (ਇਨਾਮ) ਘਟਾਇਆ ਨਹੀਂ ਜਾਂਦਾ; ਸਗੋਂ ਉਸਦੀ ਆਗਿਆਕਾਰੀ ਦੇ ਬਦਲੇ ਵਿੱਚ ਉਸਨੂੰ ਦੁਨੀਆ ਵਿੱਚ ਵੀ ਨੇਕੀਆਂ ਮਿਲਦੀਆਂ ਹਨ ਅਤੇ ਆਖਰਤ ਵਿੱਚ ਵੀ ਉਸਦਾ ਸਵਾਬ ਸੰਭਾਲ ਕੇ ਰੱਖਿਆ ਜਾਂਦਾ ਹੈ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਪੂਰਾ ਬਦਲਾ ਆਖਰਤ ਲਈ ਹੀ ਸੁਰੱਖਿਅਤ ਕਰ ਕੇ ਰੱਖ ਦਿੱਤਾ ਜਾਂਦਾ ਹੈ। ਰਹੀ ਗੱਲ ਕਾਫ਼ਿਰ ਦੀ, ਤਾਂ ਉਸਦੀ ਨੇਕੀਆਂ ਦਾ ਬਦਲਾ ਅੱਲਾਹ ਉਸਨੂੰ ਦੁਨੀਆ ਵਿੱਚ ਹੀ ਦੇ ਦਿੰਦਾ ਹੈ, ਇੱਥੋਂ ਤੱਕ ਕਿ ਜਦੋਂ ਉਹ ਆਖਰਤ ਵਿੱਚ ਪਹੁੰਚੇਗਾ, ਤਾਂ ਉਸ ਲਈ ਉੱਥੇ ਕੋਈ ਇਨਾਮ ਬਾਕੀ ਨਹੀਂ ਰਹੇਗਾ ਜਿਸਦਾ ਬਦਲਾ ਉਸਨੂੰ ਦਿੱਤਾ ਜਾਵੇ। ਕਿਉਂਕਿ ਜਿਸ ਨੇਕ ਅਮਲ ਦਾ ਬਦਲਾ ਦੁਨੀਆ ਤੇ ਆਖਰਤ ਦੋਵਾਂ ਵਿੱਚ ਮਿਲਦਾ ਹੈ, ਉਸ ਲਈ ਜ਼ਰੂਰੀ ਹੈ ਕਿ ਉਸਦੇ ਕਰਨ ਵਾਲਾ ਮੋਮਿਨ ਹੋਵੇ।

فوائد الحديث

ਜੋ ਵਿਅਕਤੀ ਕੁਫ਼ਰ ਦੀ ਹਾਲਤ ਵਿੱਚ ਮਰਦਾ ਹੈ, ਉਸਨੂੰ ਉਸਦੇ ਕਿਸੇ ਵੀ ਚੰਗੇ ਕੰਮ ਦਾ ਫਾਇਦਾ ਨਹੀਂ ਮਿਲਦਾ।

التصنيفات

Oneness of Allah's Names and Attributes, The Hereafter Life, Islam