Oneness of Allah's Names and Attributes

Oneness of Allah's Names and Attributes

2- ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੇ ਹਨ ਅਤੇ ਉਨ੍ਹਾਂ ਬਾਰੇ ਸਾਫ-ਸਾਫ ਵਿਆਖਿਆ ਵੀ ਕਰ ਦਿੱਤੀ ਹੈ। ਇਸ ਲਈ ਜੇਕਰ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ ਉਸ ਕਰ ਨਾ ਸਕਿਆ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ 10 ਨੇਕੀਆਂ ਤੋਂ ਲੈ ਕੇ 700 ਗੁਣਾ ਤੱਕ, ਜਾਂ ਉਸ ਤੋਂ ਵੀ ਵੱਧ ਲਿਖ ਦਿੰਦਾ ਹੈ। ਇਸਦੇ ਉਲਟ ਜੇਕਰ ਕਿਸੇ ਨੇ ਬੁਰੇ ਕੰਮ ਕਰਨ ਦਾ ਇਰਾਦਾ ਕੀਤਾ ਪਰ ਉਸ ਨੂੰ ਨਾ ਕੀਤਾ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ ਸਿਰਫ ਇੱਕ ਗੁਨਾਹ (ਬੁਰਾਈ) ਹੀ ਲਿਖਦਾ ਹੈ।

18- **“ਅੱਲਾਹ ਮੋਮਿਨ ਦੀ ਕੋਈ ਭਲਾਈ ਜ਼ਾਇਆ ਨਹੀਂ ਕਰਦਾ, ਉਹਨੂੰ ਇਸ ਦਾ ਇਨਾਮ ਦੁਨੀਆ ਵਿੱਚ ਵੀ ਦਿੰਦਾ ਹੈ ਅਤੇ ਆਖਿਰਤ ਵਿੱਚ ਵੀ ਇਸਦਾ ਬਦਲਾ ਮਿਲਦਾ ਹੈ। ਰਹਿੰਦਾ ਕਾਫਰ, ਤਾਂ ਉਹਨੂੰ ਦੁਨੀਆ ਵਿੱਚ ਉਹ ਚੰਗੇ ਕੰਮਾਂ ਦਾ ਬਦਲਾ ਮਿਲ ਜਾਂਦਾ ਹੈ ਜੋ ਉਸ ਨੇ ਅੱਲਾਹ ਵਾਸਤੇ ਕੀਤੇ ਹੋਣ, ਪਰ ਜਦੋਂ ਉਹ ਆਖਿਰਤ ਵਿੱਚ ਪਹੁੰਚਦਾ ਹੈ, ਤਾਂ ਉਸ ਕੋਲ ਕੋਈ ਭਲਾਈ ਨਹੀਂ ਰਹਿੰਦੀ ਜਿਸ ਦਾ ਬਦਲਾ ਮਿਲੇ।”**