“ਨਿਰਸੰਦੇਹ ਅੱਲਾਹ ਉਸੇ ਅਮਲ ਨੂੰ ਕਬੂਲ ਕਰਦਾ ਹੈ, ਜੋ ਖ਼ਾਲਸ ਉਸ ਲਈ ਕੀਤਾ ਜਾਵੇ ਅਤੇ ਉਸ ਦੀ ਰਜ਼ਾਮੰਦੀ ਹਾਸਲ ਕਰਨ ਲਈ ਕੀਤਾ ਗਿਆ ਹੋਵੇ।”

“ਨਿਰਸੰਦੇਹ ਅੱਲਾਹ ਉਸੇ ਅਮਲ ਨੂੰ ਕਬੂਲ ਕਰਦਾ ਹੈ, ਜੋ ਖ਼ਾਲਸ ਉਸ ਲਈ ਕੀਤਾ ਜਾਵੇ ਅਤੇ ਉਸ ਦੀ ਰਜ਼ਾਮੰਦੀ ਹਾਸਲ ਕਰਨ ਲਈ ਕੀਤਾ ਗਿਆ ਹੋਵੇ।”

ਅਬੁ ਉਮਾਮਾ ਬਾਹਿਲੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ ਅਤੇ ਪੁੱਛਣ ਲੱਗਾ: ਅਜਿਹੇ ਵਿਅਕਤੀ ਬਾਰੇ ਤੁਹਾਡਾ ਕੀ ਖ਼ਿਆਲ ਹੈ, ਜੋ ਜਿਹਾਦ ਵਿੱਚ ਅਜਰ (ਇਨਾਮ) ਅਤੇ ਸ਼ੋਹਰਤ ਹਾਸਲ ਕਰਨ ਲਈ ਸ਼ਾਮਲ ਹੁੰਦਾ ਹੈ? ਉਸ ਨੂੰ ਕੀ ਮਿਲੇਗਾ? ਅੱਲਾਹ ਦੇ ﷺ ਨੇ ਜਵਾਬ ਦਿੱਤਾ: “ਉਸ ਨੂੰ ਕੁੱਝ ਨਹੀਂ ਮਿਲੇਗਾ।” ਉਸ ਨੇ ਆਪਣਾ ਸਵਾਲ ਤਿੰਨ ਵਾਰ ਦੁਹਰਾਇਆ ਅਤੇ ਅੱਲਾਹ ਦੇ ਰਸੂਲ ﷺ ਨੇ ਹਰ ਵਾਰ ਇਹੋ ਕਿਹਾ ਕਿ: “ਉਸ ਨੂੰ ਕੁੱਝ ਨਹੀਂ ਮਿਲੇਗਾ।” ਫੇਰ ਆਪ ﷺ ਨੇ ਫਰਮਾਇਆ: “ਨਿਰਸੰਦੇਹ ਅੱਲਾਹ ਉਸੇ ਅਮਲ ਨੂੰ ਕਬੂਲ ਕਰਦਾ ਹੈ, ਜੋ ਖ਼ਾਲਸ ਉਸ ਲਈ ਕੀਤਾ ਜਾਵੇ ਅਤੇ ਉਸ ਦੀ ਰਜ਼ਾਮੰਦੀ ਹਾਸਲ ਕਰਨ ਲਈ ਕੀਤਾ ਗਿਆ ਹੋਵੇ।”

[صحيح] [رواه النسائي]

الشرح

ਇੱਕ ਆਦਮੀ ਅੱਲਾਹ ਦੇ ਨਬੀ ﷺ ਦੇ ਕੋਲ ਉਸ ਆਦਮੀ ਦਾ ਹੁਕਮ ਪੁੱਛਣ ਲਈ ਆਇਆ, ਜੋ ਜਿਹਾਦ ਵਿੱਚ ਅਜਰੋ-ਸਵਾਬ (ਇਨਾਮ) ਅਤੇ ਲੋਕਾਂ ਦੀ ਤਾਰੀਫ਼ਾਂ ਹਾਸਲ ਕਰਨ ਲਈ ਸ਼ਾਮਲ ਹੋਵੇ। ਅਸਲ ਵਿੱਚ ਉਹ ਜਾਣਨਾ ਚਾਹੁੰਦਾ ਸੀ ਕਿ ਅਜਿਹੇ ਵਿਅਕਤੀ ਨੂੰ ਅਜਰੋ-ਸਵਾਬ ਮਿਲੇਗਾ ਜਾਂ ਨਹੀਂ? ਸੋ, ਅੱਲਾਹ ਦੇ ਨਬੀ ﷺ ਨੇ ਜਵਾਬ ਦਿੱਤਾ ਕਿ ਉਸਨੂੰ ਕੋਈ ਅਜਰੋ-ਸਵਾਬ ਨਹੀਂ ਮਿਲੇਗਾ। ਕਿਉਂਕਿ ਉਸ ਨੇ ਆਪਣੀ ਨੀਅਤ ਵਿੱਚ ਗ਼ੈਰਉੱਲਾਹ (ਅੱਲਾਹ ਦੇ ਨਾਲ ਕਿਸੇ ਹੋਰ) ਨੂੰ ਸ਼ਾਮਲ ਕਰ ਲਿਆ ਹੈ। ਉਸ ਆਦਮੀ ਨੇ ਆਪਣਾ ਇਹ ਸਵਾਲ ਅੱਲਾਹ ਦੇ ਨਬੀ ﷺ ਦੇ ਸਾਹਮਣੇ ਤਿੰਨ ਵਾਰ ਰੱਖਿਆ ਅਤੇ ਆਪ ﷺ ਨੇ ਹਰ ਵਾਰ ਇਹੋ ਜਵਾਬ ਦਿੱਤਾ ਕਿ ਉਸਨੂੰ ਕੋਈ ਅਜਰੋ-ਸਵਾਬ ਨਹੀਂ ਮਿਲੇਗਾ। ਉਸਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਅੱਲਾਹ ਦੇ ਦਰਬਾਰ ਵਿੱਚ ਕਿਸੇ ਵੀ ਅਮਲ ਦੇ ਕਬੂਲ ਹੋਣ ਦਾ ਇੱਕ ਬੁਨਿਆਦੀ ਅਸੂਲ ਦੱਸ ਦਿੱਤਾ। ਅਸੂਲ ਇਹ ਹੈ ਕਿ ਅੱਲਾਹ ਤਆਲਾ ਸਿਰਫ਼ ਉਸੇ ਅਮਲ ਨੂੰ ਕਬੂਲ ਕਰਦਾ ਹੈ, ਜਿਸ ਨੂੰ ਪੂਰੀ ਤਰ੍ਹਾਂ ਖ਼ਾਲਸ ਰੂਪ ਵਿੱਚ ਉਸ ਲਈ ਅਤੇ ਉਸਦੀ ਖੁਸ਼ੀ (ਰਜ਼ਾਮੰਦੀ) ਹਾਸਲ ਕਰਨ ਲਈ ਕੀਤਾ ਜਾਵੇ ਅਤੇ ਉਸ ਵਿੱਚ ਕਿਸੇ ਨੂੰ ਸ਼ਰੀਕ (ਸਾਂਝੀ) ਨਾ ਬਣਾਇਆ ਜਾਵੇ।

فوائد الحديث

ਅੱਲਾਹ ਤਆਲਾ ਸਿਰਫ਼ ਉਸੇ ਅਮਲ ਨੂੰ ਕਬੂਲ ਕਰਦਾ ਹੈ, ਜਿਸਨੂੰ ਖਾਲਸ ਤੌਰ 'ਤੇ ਅੱਲਾਹ ਲਈ ਅਤੇ ਉਸ ਦੇ ਨਬੀ ﷺ ਦੇ ਤਰੀਕੇ ਦੇ ਮੁਤਾਬਿਕ ਕੀਤਾ ਜਾਵੇ।

ਮੁਫ਼ਤੀ (ਇਸਲਾਮੀ ਮਸਲਿਆਂ ਦੇ ਜਾਣਕਾਰ) ਦੇ ਜਵਾਬ ਦੀ ਇੱਕ ਖ਼ੂਬੀ ਇਹ ਹੋਣੀ ਚਾਹੀਦੀ ਹੈ ਕਿ ਉਹ ਨਾ ਸਿਰਫ਼ ਸਵਾਲ ਕਰਨ ਵਾਲੇ ਦੇ ਉਦੇਸ਼ (ਮਕਸਦ) ਨੂੰ ਪੂਰਾ ਕਰਦਾ ਹੋਵੇ, ਬਲਕਿ ਉਸ ਦੇ ਨਾਲ ਕੁੱਝ ਵਾਧੂ ਗੱਲਾਂ ਵੀ ਦੱਸਦਾ ਹੋਵੇ।

ਕਿਸੇ ਮਹੱਤਵਪੂਰਨ ਗੱਲ ਦੀ ਪੁਸ਼ਟੀ ਕਰਨ ਲਈ ਉਸ ਬਾਰੇ ਵਾਰ-ਵਾਰ ਸਵਾਲ ਕਰਨਾ।

ਅਸਲ ਅਰਥਾਂ ਵਿੱਚ ਮੁਜਾਹਿਦ (ਜਿਹਾਦ ਕਰਨ ਵਾਲਾ) ਉਹ ਹੈ, ਜੋ ਸੱਚੀ ਨੀਅਤ ਨਾਲ ਅੱਲਾਹ ਦੇ ਕਲਮੇ (ਬੋਲ) ਨੂੰ ਉੱਚਾ ਕਰਨ ਅਤੇ ਆਖ਼ਰਤ ਦੇ ਅਜਰੋ-ਸਵਾਬ (ਇਨਾਮ) ਨੂੰ ਹਾਸਲ ਕਰਨ ਲਈ ਜਿਹਾਦ ਵਿੱਚ ਸ਼ਾਮਲ ਹੋਵੇ। ਉਸਦਾ ਜਿਹਾਦ ਦੁਨੀਆ ਹਾਸਲ ਕਰਨ ਲਈ ਨਾ ਹੋਵੇ।

التصنيفات

Merits of Heart Acts