إعدادات العرض
ਮੈਂ ਅੱਲਾਹ ਦੇ ਰਸੂਲ ﷺ ਕੋਲੋਂ (ਔਰਤ 'ਤੇ) ਅਚਾਨਕ ਪੈਣ ਵਾਲੀ ਨਜ਼ਰ ਦੇ ਬਾਰੇ ਪੁੱਛਿਆ, ਤਾਂ ਆਪ ﷺ ਨੇ ਮੈਨੂੰ ਨਜ਼ਰ ਫੇਰ ਲੈਣ ਦਾ ਹੁਕਮ ਦਿੱਤਾ।
ਮੈਂ ਅੱਲਾਹ ਦੇ ਰਸੂਲ ﷺ ਕੋਲੋਂ (ਔਰਤ 'ਤੇ) ਅਚਾਨਕ ਪੈਣ ਵਾਲੀ ਨਜ਼ਰ ਦੇ ਬਾਰੇ ਪੁੱਛਿਆ, ਤਾਂ ਆਪ ﷺ ਨੇ ਮੈਨੂੰ ਨਜ਼ਰ ਫੇਰ ਲੈਣ ਦਾ ਹੁਕਮ ਦਿੱਤਾ।
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ), ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਕੋਲੋਂ (ਔਰਤ 'ਤੇ) ਅਚਾਨਕ ਪੈਣ ਵਾਲੀ ਨਜ਼ਰ ਦੇ ਬਾਰੇ ਪੁੱਛਿਆ, ਤਾਂ ਆਪ ﷺ ਨੇ ਮੈਨੂੰ ਨਜ਼ਰ ਫੇਰ ਲੈਣ ਦਾ ਹੁਕਮ ਦਿੱਤਾ।
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Hausa Kurdî অসমীয়া Kiswahili Tiếng Việt ગુજરાતી Nederlands සිංහල پښتو नेपाली Кыргызча മലയാളം Svenska Română తెలుగు ქართული Moore Српски Magyar Português Македонски Čeština Українська Azərbaycan አማርኛ Malagasy Kinyarwanda Wolof ไทย मराठी دری ភាសាខ្មែរ Lietuvių ಕನ್ನಡ Oromoo Deutsch Shqip தமிழ் မြန်မာ тоҷикӣالشرح
ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਜੇਕਰ ਕਿਸੇ ਮਰਦ ਦੀ ਨਜ਼ਰ ਅਚਾਨਕ ਕਿਸੇ ਅਜਨਬੀ ਔਰਤ 'ਤੇ ਬਿਨਾ ਕਿਸੇ ਇਰਾਦੇ ਦੇ ਪੈ ਜਾਵੇ, ਤਾਂ ਉਸਨੂੰ ਕੀ ਕਰਨਾ ਚਾਹੀਦਾ ਹੈ? ਇਸ 'ਤੇ ਆਪ ﷺ ਨੇ ਉਨ੍ਹਾਂ ਨੂੰ ਕਿਹਾ ਕਿ ਜਿਵੇਂ ਹੀ ਉਸਨੂੰ ਇਹ ਇਹਸਾਸ ਹੋਵੇ, ਤਾਂ ਉਸਨੂੰ ਤੁਰੰਤ ਆਪਣੀ ਨਜ਼ਰ ਦੂਜੇ ਪਾਸੇ ਕਰ ਲੈਣੀ ਚਾਹੀਦੀ ਹੈ। ਜੇਕਰ ਉਹ ਇੰਜ ਕਰ ਲੈਂਦਾ ਹੈ, ਤਾਂ ਉਸ 'ਤੇ ਕੋਈ ਗੁਨਾਹ ਨਹੀਂ ਹੋਵੇਗਾ।فوائد الحديث
ਨਜ਼ਰ ਨੀਵੀਂ ਰੱਖਣ ਦੀ ਤਰਗੀਬ (ਪ੍ਰੇਰਨਾ)।
ਜਿਸ ਚੀਜ਼ ਨੂੰ ਦੇਖਣਾ ਹਰਾਮ ਹੋਵੇ, ਜੇਕਰ ਉਸ 'ਤੇ ਅਚਾਨਕ ਬਿਨਾ ਕਿਸੇ ਇਰਾਦੇ ਦੇ ਨਜ਼ਰ ਪੈ ਜਾਵੇ, ਤਾਂ ਉਸ ਨੂੰ ਦੇਖਦੇ ਰਹਿਣਾ ਹਰਾਮ ਹੈ।
ਇਸ ਹਦੀਸ ਤੋਂ ਪਤਾ ਚੱਲਦਾ ਹੈ ਕਿ ਸਹਾਬੀ ਜਾਣਦੇ ਸਨ ਕਿ ਅਜਨਬੀ ਔਰਤ ਨੂੰ ਦੇਖਣਾ ਹਰਾਮ ਹੈ। ਇਸ ਦਾ ਸਬੂਤ ਇਹ ਹੈ ਕਿ ਜਰੀਰ (ਰਜ਼ੀਅੱਲਾਹੁ ਅਨਹੁ) ਨੇ ਬਿਨਾ ਇਰਾਦੇ ਔਰਤ ਵੱਲ ਵੇਖਣ ਬਾਰੇ ਪੁੱਛਿਆ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਇਸ 'ਤੇ ਵੀ ਉਹੀ ਹੁਕਮ ਲਾਗੂ ਹੁੰਦਾ ਹੈ, ਜੋ ਜਾਣ-ਬੁੱਝ ਕੇ ਵੇਖਣ ਵਾਲੇ 'ਤੇ ਹੁੰਦਾ ਹੈ?
ਇਸ ਹਦੀਸ ਤੋਂ ਪਤਾ ਚੱਲਦਾ ਹੈ ਕਿ ਸ਼ਰੀਅਤ ਬੰਦਿਆਂ ਦੇ ਹਿੱਤਾਂ ਦਾ ਖ਼ਿਆਲ ਰੱਖਦੀ ਹੈ। ਕਿਉਂ ਜੋ ਔਰਤਾਂ ਨੂੰ ਵੇਖਣ ਦੇ ਨਤੀਜੇ ਵਿੱਚ ਦੁਨੀਆ ਤੇ ਆਖਰਤ ਨਾਲ ਸਬੰਧਤ ਕਈ ਬੁਰਾਈਆਂ ਸਾਹਮਣੇ ਆਉਂਦੀਆਂ ਹਨ, ਇਸ ਲਈ ਸ਼ਰੀਅਤ ਨੇ ਇਸਨੂੰ ਹਰਾਮ ਕਰ ਦਿੱਤਾ ਹੈ।
ਸਹਾਬਾ (ਰਜ਼ੀਅੱਲਾਹੁ ਅਨਹੁਮ) ਅੱਲਾਹ ਦੇ ਨਬੀ ﷺ ਕੋਲ ਆਉਂਦੇ ਅਤੇ ਜੋ ਗੱਲਾਂ ਪਤਾ ਨਾ ਹੁੰਦੀਆਂ, ਆਪ ﷺ ਤੋਂ ਪੁੱਛ ਲੈਂਦੇ। ਇਸ ਲਈ ਆਮ ਲੋਕਾਂ ਨੂੰ ਵੀ ਆਲਿਮਾਂ (ਵਿਦਵਾਨਾਂ) ਕੋਲ ਜਾਣਾ ਚਾਹੀਦਾ ਹੈ ਅਤੇ ਜੋ ਗੱਲਾਂ ਸਮਝ ਨਾ ਆਉਣ, ਉਨ੍ਹਾਂ ਬਾਰੇ ਪੁੱਛ ਲੈਣਾ ਚਾਹੀਦਾ ਹੈ।
التصنيفات
Purification of Souls