ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੇ ਹਨ ਅਤੇ ਉਨ੍ਹਾਂ ਬਾਰੇ ਸਾਫ-ਸਾਫ ਵਿਆਖਿਆ ਵੀ ਕਰ ਦਿੱਤੀ ਹੈ। ਇਸ ਲਈ ਜੇਕਰ ਕਿਸੇ…

ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੇ ਹਨ ਅਤੇ ਉਨ੍ਹਾਂ ਬਾਰੇ ਸਾਫ-ਸਾਫ ਵਿਆਖਿਆ ਵੀ ਕਰ ਦਿੱਤੀ ਹੈ। ਇਸ ਲਈ ਜੇਕਰ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ ਉਸ ਕਰ ਨਾ ਸਕਿਆ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ 10 ਨੇਕੀਆਂ ਤੋਂ ਲੈ ਕੇ 700 ਗੁਣਾ ਤੱਕ, ਜਾਂ ਉਸ ਤੋਂ ਵੀ ਵੱਧ ਲਿਖ ਦਿੰਦਾ ਹੈ। ਇਸਦੇ ਉਲਟ ਜੇਕਰ ਕਿਸੇ ਨੇ ਬੁਰੇ ਕੰਮ ਕਰਨ ਦਾ ਇਰਾਦਾ ਕੀਤਾ ਪਰ ਉਸ ਨੂੰ ਨਾ ਕੀਤਾ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ ਸਿਰਫ ਇੱਕ ਗੁਨਾਹ (ਬੁਰਾਈ) ਹੀ ਲਿਖਦਾ ਹੈ।

ਹਜ਼ਰਤ ਅਬਦੁੱਲਾਹ ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ: ਨਬੀ ਅਕਰਮ ﷺ ਨੇ ਆਪਣੇ ਰੱਬ ਵੱਲੋਂ ਰਿਵਾਇਤ ਕਰਦੇ ਹੋਏ ਫਰਮਾਇਆ: " ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੇ ਹਨ ਅਤੇ ਉਨ੍ਹਾਂ ਬਾਰੇ ਸਾਫ-ਸਾਫ ਵਿਆਖਿਆ ਵੀ ਕਰ ਦਿੱਤੀ ਹੈ। ਇਸ ਲਈ ਜੇਕਰ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ ਉਸ ਕਰ ਨਾ ਸਕਿਆ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ 10 ਨੇਕੀਆਂ ਤੋਂ ਲੈ ਕੇ 700 ਗੁਣਾ ਤੱਕ, ਜਾਂ ਉਸ ਤੋਂ ਵੀ ਵੱਧ ਲਿਖ ਦਿੰਦਾ ਹੈ। ਇਸਦੇ ਉਲਟ ਜੇਕਰ ਕਿਸੇ ਨੇ ਬੁਰੇ ਕੰਮ ਕਰਨ ਦਾ ਇਰਾਦਾ ਕੀਤਾ ਪਰ ਉਸ ਨੂੰ ਨਾ ਕੀਤਾ, ਤਾਂ ਅੱਲਾਹ ਤਆਲਾ ਉਸ ਦੇ ਖਾਤੇ ਵਿੱਚ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇ ਕਿਤੇ ਇਰਾਦਾ ਕਰਕੇ ਕੰਮ ਪੂਰਾ ਵੀ ਕਰ ਲਵੇ, ਤਾਂ ਅੱਲਾਹ ਤਆਲਾ ਉਸ ਲਈ ਸਿਰਫ ਇੱਕ ਗੁਨਾਹ (ਬੁਰਾਈ) ਹੀ ਲਿਖਦਾ ਹੈ।"

[صحيح] [متفق عليه]

الشرح

ਪੈਗ਼ੰਬਰ ਮੁਹੰਮਦ ﷺ ਦੱਸਦੇ ਹਨ ਕਿ ਅੱਲਾਹ ਨੇ ਪਹਿਲਾਂ ਤੋਂ ਹੀ ਨੇਕੀਆਂ ਅਤੇ ਬੁਰਾਈਆਂ (ਤਕਦੀਰ ਵਿੱਚ) ਲਿਖ ਦਿੱਤੀਆਂ ਹਨ, ਅਤੇ ਫੇਰ ਦੋ ਲਿਖਣ ਵਾਲੇ ਫਰਿਸ਼ਤਿਆਂ ਨੂੰ ਇਹ ਵੀ ਸਮਝਾ ਦਿੱਤਾ ਕਿ ਕਿਵੇਂ ਇਨ੍ਹਾਂ ਨੂੰ ਲਿਖਿਆ ਜਾਵੇਗਾ: ਜਿਸ ਕਿਸੇ ਨੇ ਕੋਈ ਨੇਕੀ ਕਰਨ ਦਾ ਪੱਕਾ ਇਰਾਦਾ ਕੀਤਾ ਤੇ ਕਿਸੇ ਕਾਰਨ ਨਾ ਕਰ ਸਕਿਆ, ਤਾਂ ਵੀ ਉਸ ਲਈ ਇੱਕ ਪੂਰੀ ਨੇਕੀ ਲਿਖ ਦਿੱਤੀ ਜਾਂਦੀ ਹੈ। ਜੇਕਰ ਉਹ ਉਸ ਨੇਕੀ ਨੂੰ ਕਰ ਲਵੇ, ਤਾਂ ਉਸ ਲਈ ਦਸ ਗੁਣਾ ਤੋਂ ਲੈ ਕੇ ਸੱਤ ਸੌ ਗੁਣਾ, ਸਗੋਂ ਉਸ ਤੋਂ ਵੀ ਵੱਧ ਨੇਕੀਆਂ ਲਿਖ ਦਿੱਤੀਆਂ ਜਾਂਦੀਆਂ ਹਨ। ਅਸਲ ਵਿੱਚ ਨੇਕੀਆਂ ਦਾ ਇਹ ਵਾਧਾ ਉਸ ਦੇ ਦਿਲ ਵਿੱਚ ਮੌਜੂਦ ਇਖਲਾਸ (ਸੱਚੀ ਨਿਸ਼ਠਾ), ਅਤੇ ਉਸ ਕੰਮ ਤੋਂ ਦੂਜਿਆਂ ਨੂੰ ਹੋਣ ਵਾਲੇ ਲਾਭ ਦੇ ਅਧਾਰ 'ਤੇ ਹੁੰਦਾ ਹੈ। ਇਸਦੇ ਉਲਟ ਜਿਸ ਕਿਸੇ ਨੇ ਬੁਰਾਈ ਕਰਨ ਦਾ ਪੱਕਾ ਇਰਾਦਾ ਕੀਤਾ ਲੇਕਿਨ ਉਸ ਬੁਰਾਈ ਨੂੰ ਅੱਲਾਹ ਲਈ ਛੱਡ ਦਿੱਤਾ, ਤਾਂ ਉਸ ਲਈ ਇੱਕ ਪੂਰੀ ਨੇਕੀ ਲਿਖੀ ਜਾਂਦੀ ਹੈ। ਪਰ ਜੇਕਰ ਉਸਨੇ ਬੁਰਾਈ ਵਿੱਚ ਦਿਲਚਸਪੀ (ਉਤਸੁਕਤਾ) ਨਾ ਹੋਣ ਕਾਰਨ ਜਾਂ ਕਿਸੇ ਹੋਰ ਕੰਮ ਵਿੱਚ ਵਿਅਸਤ ਹੋਣ ਕਾਰਨ ਉਸ ਬੁਰਾਈ ਨੂੰ ਛੱਡਿਆ ਅਤੇ ਉਸ ਬੁਰਾਈ ਦੇ ਸਾਧਨਾ ਨੂੰ ਵੀ ਹੱਥ ਨਾ ਲਗਾਇਆ, ਤਾਂ ਉਸ ਲਈ ਕੁਝ ਵੀ ਨਹੀਂ ਲਿਖਿਆ ਜਾਂਦਾ। ਜੇਕਰ ਉਸ ਵਿੱਚ ਬੁਰਾਈ ਕਰਨ ਦੀ ਤਾਕਤ (ਸਮਰੱਥਾ) ਨਾ ਹੋਣ ਕਾਰਨ ਉਸ ਨੂੰ ਛੱਡਿਆ, ਤਾਂ ਉਸ ਦੀ ਨੀਅਤ ਨੂੰ ਉਸਦੇ ਵਿਰੁੱਧ ਲਿਖਿਆ ਜਾਂਦਾ ਹੈ। ਅਤੇ ਜੇ ਕਿਤੇ ਉਹ ਬੁਰਾਈ ਕਰ ਲੈਂਦਾ ਹੈ, ਤਾਂ ਉਸ ਲਈ ਕੇਵਲ ਇੱਕ ਹੀ ਬੁਰਾਈ ਲਿਖੀ ਜਾਂਦੀ ਹੈ।

فوائد الحديث

ਅੱਲਾਹ ਤਆਲਾ ਨੇ ਇਸ ਉੱਮਤ ਉੱਤੇ ਕਿੰਨੀ ਵੱਡੀ ਰਹਿਮਤ (ਕਿਰਪਾ) ਕੀਤੀ ਹੈ ਕਿ ਉਹ ਨੇਕੀਆਂ ਦਾ ਬਦਲਾ ਕਈ ਗੁਣਾ ਵਧਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਕੋਲ ਸੰਜੋ ਕੇ ਲਿਖ ਰੱਖਦਾ ਹੈ। ਜਦੋਂ ਕਿ ਬੁਰਾਈਆਂ ਦਾ ਬਦਲਾ ਵਧਾ ਚੜ੍ਹਾ ਕੇ ਨਹੀਂ ਲਿਖਦਾ।

ਇਨਸਾਨ ਵੱਲੋਂ ਕੀਤੇ ਜਾਣ ਵਾਲੇ ਅਮਲਾਂ ਵਿੱਚ ਨੀਅਤ ਦੀ ਮਹੱਤਤਾ ਅਤੇ ਉਸ ਦਾ ਪ੍ਰਭਾਵ।

ਅੱਲਾਹ ਤਆਲਾ ਦੀ ਵੱਡੀ ਕਿਰਪਾ, ਰਹਿਮ ਅਤੇ ਇਹਸਾਨ ਹੈ ਕਿ ਉਹ ਉਸ ਵਿਅਕਤੀ ਲਈ, ਜਿਸਨੇ ਨੇਕੀ ਕਰਨ ਦਾ ਇਰਾਦਾ ਕੀਤਾ ਅਤੇ ਉਸਨੂੰ ਪੂਰਾ ਨਾ ਕੀਤਾ, ਇੱਕ ਪੂਰੀ ਨੇਕੀ ਲਿਖ ਦਿੰਦਾ ਹੈ।

التصنيفات

Oneness of Allah's Names and Attributes