The Creed - الصفحة 2

The Creed - الصفحة 2

11- ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?

47- ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ ਇਸ ਹੱਦ ਤੱਕ ਪਹੁੰਚ ਜਾਵੇ, ਤਾਂ ਅੱਲਾਹ ਦੀ ਪਨਾਹ ਮੰਗੇ ਅਤੇ ਇਨ੍ਹਾਂ ਵਿਚਾਰਾਂ ਨੂੰ ਸੋਚਣਾ ਬੰਦ ਕਰ ਦੇਵੇ।

52- ਕਿਆਮਤ ਦੀਆਂ ਨਿਸ਼ਾਨੀਆਂ ਵਿੱਚੋਂ ਕੁੱਝ ਨਿਸ਼ਾਨੀਆਂ ਇਹ ਹਨ ਕਿ ਇਲਮ (ਗਿਆਨ) ਚੁੱਕ ਲਿਆ ਜਾਵੇਗਾ, ਜਹਾਲਤ (ਅਗਿਆਨਤਾ) ਵੱਧ ਜਾਵੇਗੀ, ਬਦਕਾਰੀ ਵੱਧ ਜਾਵੇਗੀ, ਸ਼ਰਾਬ ਨੋਸ਼ੀ ਵੱਧ ਜਾਵੇਗੀ, ਮਰਦ ਘੱਟ ਹੋ ਜਾਣਗੇ ਅਤੇ ਔਰਤਾਂ ਵੱਧ ਜਾਣਗੀਆਂ — ਇੰਨੀਆਂ ਕਿ ਪੰਜਾਹ ਔਰਤਾਂ ਦਾ ਸਿਰਫ ਇੱਕ ਹੀ ਨਿਗਰਾਨ (ਸੰਭਾਲਣ ਵਾਲਾ) ਹੋਵੇਗਾ।

82- ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।